who discovered the flow of blood inside the human body in punjabi


ਡਾਕਟਰ ਹਾਰਵੇ ਨੇ ਆਪਣੇ ਜੀਵਨ ਕਾਲ ਦੌਰਾਨ ਹੀ ਸਰੀਰ ਅੰਦਰ ਲਹੂ ਦੇ ਵਹਾਅ ਬਾਰੇ ਦੱਸ ਦਿੱਤਾ ਸੀ। ਕਈ ਤਰ੍ਹਾਂ ਦੀਆਂ ਧਾਰਨਾਵਾਂ ਲੋਕਾਂ ਵਿਚ ਪ੍ਰਚਲਿਤ ਸਨ, ਹਾਰਵੇ ਨੇ ਆਪਣੇ ਹਰ ਇਕ ਤਜ਼ਰਬੇ ਨੂੰ ਲੋਕਾਂ ਸਾਹਮਣੇ ਰੱਖਿਆ।

ਹਾਰਵੇ ਦੇ ਜਨਮ ਅਤੇ ਉਸ ਦੀ ਕੀਤੀ ਪੜ੍ਹਾਈ ਬਾਰੇ ਜਾਣੋ ---

ਅੰਗਰੇਜ਼ੀ ਡਾਕਟਰ ਵਿਲੀਅਮ ਹਾਰਵੇ ਦਾ ਜਨਮ 1 ਅਪ੍ਰੈਲ, 1578 ਵਿਚ ਇੰਗਲੈਂਡ ਦੇ ਫੋਕਸਟੋਨ ਨਾਂ ਦੇ ਸ਼ਹਿਰ ਵਿਚ ਹੋਇਆ। ਹਾਰਵੇ ਨੇ ਮੁੱਢਲੀ ਸਿੱਖਿਆ ਫੋਕਸਟੋਨ ਵਿਚ ਹੀ ਪ੍ਰਾਪਤ ਕੀਤੀ। ਇੱਥੇ ਹੀ ਉਸਨੇ ਲਾਤੀਨੀ ਭਾਸ਼ਾ ਸਿੱਖੀ। ਹਾਰਵੇ ਨੇ ਪੰਜ ਸਾਲ ਕਿੰਗਜ਼ ਸਕੂਲ (ਕੈਂਟਰਬਰੀ) ਵਿਚ ਬਹੁਤ ਹੋਣਹਾਰ ਵਿਦਿਆਰਥੀ ਵਜੋਂ ਗੁਜ਼ਾਰੇ। 1593 ਵਿਚ ਕੈਂਬਰਿਜ ਦੇ ਗੋਂਵਿਲ ਕਾਲਜ ਤੋਂ ਮੈਟ੍ਰਿਕ ਅਤੇ 1597 ਵਿਚ ਕੈਯਸ ਕਾਲਜ ਤੋਂ ਬੈਚੂਲਰ ਆਫ ਆਰਟਸ ਦੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਉਹ ਜਰਮਨ ਦੇਸ਼ ਗਿਆ। ਜਰਮਨ ਵਿੱਚ ਕੁਝ ਸਮਾਂ ਰਿਹਾ। ਫਿਰ 1599 ਵਿਚ ਅਪਣੀ ਮੈਡੀਕਲ ਦੀ ਪੜ੍ਹਾਈ ਲਈ ਉਹ ਇਟਲੀ ਗਿਆ, ਅਤੇ ਯੂਨਵਰਸਿਟੀ ਆਫ਼ ਪਡੂਆ ਵਿਚ ਦਾਖਲ ਹੋਇਆ। 1602 ਵਿਚ 24 ਸਾਲ ਦੀ ਉਮਰ ਵਿੱਚ ਆਪਣੀ ਮੈਡੀਕਲ ਦੀ ਗ੍ਰੈਜੂਏਸ਼ਨ ਪੂਰੀ ਕੀਤੀ।

ਡਾਕਟਰ ਵਿਲੀਅਮ ਹਾਰਵੇ ਦੀਆਂ ਖੋਜਾਂ ਬਾਰੇ ਜਾਣੀਏ ---

ਲਹੂ ਦੇ ਸੰਬੰਧ ਵਿਚ ਹਾਰਵੇ ਨੇ ਖੂਬ ਪੜ੍ਹਾਈ ਕੀਤੀ। ਵਿਲੀਅਮ ਹਾਰਵੇ, ਉਸ ਸਮੇਂ ਤੱਕ ਲਹੂ ਬਾਰੇ ਜਿੰਨੀਆਂ ਵੀ ਧਾਰਣਾਵਾਂ ਮੰਨੀਆਂ ਜਾਂਦੀਆਂ ਸਨ, ਸਭ ਬਾਰੇ ਪੂਰੀ ਬਾਰੀਕੀ ਨਾਲ ਲਗਭਗ 20-25 ਸਾਲ ਤੱਕ ਜਾਣਕਾਰੀ ਇੱਕਠੀ ਕਰਦਾ ਰਿਹਾ। ਉਸ ਨੇ ਦੱਸਿਆ ਕਿ ਦਿਲ ਬੜੀਆਂ ਮਜ਼ਬੂਤ ਮਾਸਪੇਸ਼ੀਆਂ ਤੋ ਬਣਿਆ ਹੋਇਆ ਹੈ। ਉਸ ਨੇ ਇਨ੍ਹਾਂ ਮਾਸਪੇਸ਼ੀਆਂ ਦੀ ਬਣਤਰ ਨੂੰ ਬੜੇ ਗਹੁ ਨਾਲ ਸਮਝਿਆ। ਅਖੀਰ ਹਾਰਵੇ ਨੇ ਸਿੱਟਾ ਕੱਢਿਆ ਕਿ ਮਨੁੱਖ ਦਾ ਦਿਲ ਇਕ ਪਾਣੀ ਵਾਲੇ ਪੰਪ ਦੀ ਤਰ੍ਹਾਂ ਹੈ। ਹਾਰਵੇ ਨੂੰ ਦਿਲ ਬਾਰੇ ਜੋ ਵੀ ਸਮਝ ਆਉਂਦਾ ਉਹ ਆਪਣੀ ਡਾਇਰੀ ਅੰਦਰ ਲਿਖ ਲੈਂਦਾ ਸੀ। ਦਿਲ ਬਾਰੇ ਹਰ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਣਾ, ਵਿਲੀਅਮ ਦੀ ਖਾਸੀਅਤ ਸੀ।
ਕਈ ਵਾਰ ਪ੍ਰਜੋਗ ਕਰਨ ਤੋਂ ਬਾਅਦ ਉਸ ਨੇ ਦੱਸਿਆ ਕਿ, ਧਮਣੀਆਂ ਨਾਂ ਦੀਆਂ ਲਹੂ ਵਹਿਣੀਆਂ ਦਿਲ ਤੋਂ ਲਹੂ ਕਿਸ ਤਰ੍ਹਾਂ ਸਰੀਰ ਦੇ ਹੋਰ ਭਾਗਾਂ ਵੱਲ ਲੈ ਕੇ ਜਾਂਦੀਆਂ ਹਨ ਅਤੇ ਸ਼ਿਰਾਵਾਂ ਨਾਂ ਦੀਆਂ ਲਹੂ ਵਹਿਣੀਆਂ ਸਰੀਰ ਤੋਂ ਲਹੂ ਦਿਲ ਵੱਲ ਲੈ ਕੇ ਆਉਂਦੀਆਂ ਹਨ। ਇੰਨਾਂ ਦੋਵਾਂ ਵਹਿਣੀਆਂ ਵਿਚ ਇਕ ਪਾਸੇ ਖੁੱਲਣ ਵਾਲੇ ਵਾਲਵ ਲੱਗੇ ਹੁੰਦੇ ਹਨ, ਜੋ ਲਹੂ ਨੂੰ ਪਿਛਾਂਹ ਵੱਲ ਜਾਣ ਤੋਂ ਰੋਕ ਲੈਂਦੇ ਹਨ
ਆਪਣੀਆਂ ਖੋਜਾਂ ਤੋਂ ਹਾਰਵੇ ਨੇ ਇਹ ਪਾਇਆ, ਕਿ ਦਿਲ ਦਾ ਆਕਾਰ ਉਸ ਮਨੁੱਖ ਦੇ ਹੱਥ ਦੀ ਮੁੱਠੀ ਦੇ ਆਕਾਰ ਦੇ ਬਰਾਬਰ ਹੁੰਦਾ ਹੈ। ਜਦੋਂ ਦਿਲ ਸੁੰਗੜਦਾ ਹੈ ਤਾਂ ਇਹ ਦੋ ਲਹੂ ਧਮਣੀਆਂ ਵਿਚ ਲਹੂ ਨੂੰ ਧੱਕ ਦਿੰਦਾ ਹੈ। ਸੁੰਘੜਨ ਤੋਂ ਬਾਅਦ ਦਿਲ ਕਿਵੇਂ ਫੈਲਦਾ ਹੈ ?, ਉਸ ਨੇ ਇਸ ਬਾਰੇ ਵੀ ਸਿੱਟਾ ਕੱਢਿਆ। ਹਾਰਵੇ ਦੇ ਦੱਸੇ ਅਨੁਸਾਰ, ਮਨੁੱਖ ਦਾ ਦਿਲ ਇਕ ਸੈਕਿੰਡ ਵਿੱਚ 72 ਬਾਰ ਧੜਕਦਾ ਹੈ। ਆਪਣੀ ਕਹੀ ਇਸੇ ਗੱਲ ਉੱਪਰ ਉਸ ਨੇ ਸੋਚਿਆ ਅਤੇ ਹਿਸਾਬ ਲਾਇਆ ਕਿ ਇੱਕ ਘੰਟੇ ਵਿਚ ਦਿਲ 7 ਲੀਟਰ ਲਹੂ ਪੰਪ ਕਰ ਦਿੰਦਾ ਹੈ। ਫਿਰ ਉਸ ਨੇ ਸੋਚਿਆ ਕਿ ਸਰੀਰ ਅੰਦਰ ਇੰਨਾ ਲਹੂ ਤਾਂ ਨਹੀਂ ਹੋ ਸਕਦਾ, ਕਿ ਹਰੇਕ ਘੰਟੇ ਬਾਅਦ 7 ਲੀਟਰ ਨਵਾਂ ਲਹੂ ਦਿਲ ਵਿਚੋਂ ਦੀ ਲੰਘਦਾ ਹੋਵੇ। ਫਿਰ ਉਸਨੇ ਦਸਿਆ ਕਿ ਸਰੀਰ ਅੰਦਰ ਲਹੂ ਦਾ ਇਕ ਚੱਕਰ ਘੁੰਮ ਰਿਹਾ ਹੁੰਦਾ ਹੈ। ਡਾਕਟਰ ਵਿਲੀਅਮ ਹਾਰਵੇ ਦੀ ਖੋਜ ਸਦਕਾ ਉਹ ਸਰੀਰ ਅੰਦਰ ਚੱਲ ਰਹੇ ਲਹੂ ਦੇ ਵਹਾਅ ਨੂੰ ਖੋਜਣ ਵਾਲਾ ਪਹਿਲਾ ਵਿਗਿਆਨੀ ਬਣ ਗਿਆ।

ਹਸਪਤਾਲ ਦਾ ਇੰਨਚਾਰਜ ਨਿਯੁਕਤ ਹੋਣਾ ----

1607 ਨੂੰ ਹਾਰਵੇ ਨੂੰ ਰਾਇਲ ਕਾਲਜ ਆਫ ਫਿਜਿਕਸ਼ੀਅਣ ਲੰਡਨ ਦਾ ਸਾਥੀ ਚੁਣਿਆ ਗਿਆ। ਰਾਇਲ ਕਾਲਜ ਦਾ ਸਾਥੀ ਹੋਣ ਦੇ ਨਾਤੇ, ਉਸ ਨੂੰ ਬਾਰਥੋਲੋਮਿਊ ਨਾਂ ਦੇ ਹਸਪਤਾਲ਼ ਵਿਚ ਇਕ ਵਧੀਆ ਅਹੁਦਾ ਮਿਲ ਗਿਆ। 1609 ਤੱਕ ਡਾਕਟਰ ਵਿਲੀਅਮ ਹਾਰਵੇ ਨੂੰ ਇਸੇ ਹਸਪਤਾਲ਼ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ। ਹਾਰਵੇ ਸਾਲ ਅੰਦਰ ਲਗਭਗ ਤੀਹ ਪਾਉਂਡ ਕਮਾਉਂਦਾ ਸੀ। ਹਸਪਤਾਲ਼ ਦੇ ਇੰਚਾਰਜ ਲਈ ਦੋ ਮਕਾਨ ਬਣਾ ਹੋਏ ਸਨ, ਪਰ ਹਾਰਵੇ ਲੰਡਨ ਸ਼ਹਿਰ ਅੰਦਰ ਇਕ ਛੋਟੇ ਘਰ ਵਿਚ ਰਹਿੰਦਾ ਸੀ।
ਹਸਪਤਾਲ਼ ਦੀ ਲੈਬ ਅੰਦਰ ਹਾਰਵੇ ਨੇ ਮਨੁੱਖਾਂ ਅਤੇ ਜਾਨਵਰਾਂ ਦੇ ਦਿਲਾਂ ਦਾ ਬੜੇ ਗਹੁ ਨਾਲ ਅਧਿਐਨ ਕੀਤਾ। ਉਸ ਨੂੰ ਜਦ ਵੀ ਮੌਕਾ ਮਿਲਦਾ, ਉਹ ਜਾਨਵਰਾਂ ਉੱਪਰ ਤਜ਼ਰਬੇ ਕਰ ਕੇ ਦੇਖਦਾ। ਜਾਨਵਰਾਂ ਅਤੇ ਮਰੇ ਹੋਏ ਵਿਅਕਤੀਆਂ ਦੇ ਸਰੀਰ ਕੱਟ ਕੇ ਉਨ੍ਹਾਂ ਅੰਦਰਲੀਆਂ ਲਹੂ ਵਹਿਣੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ। 1616 ਵਿਚ ਲੰਡਨ ਵਿਚ ਹੋਈ ਡਾਕਟਰਾਂ ਦੀ ਇਕੱਤਰਤਾ ਦੇ ਸਾਹਮਣੇ ਆਪਣਾ ਪਹਿਲਾ ਭਾਸ਼ਣ ਦਿੱਤਾ। ਅਪਣੇ ਸਾਰੇ ਪ੍ਰਯੋਗਾਂ ਤੋਂ ਨਿਕਲੇ ਸਿੱਟੇ ਵੱਜੋਂ ਉਸਨੇ ਟਰੀਟਾਇਜ਼ ਆਨ ਦੀ ਮੋਸ਼ਨ ਆਫ ਹਰਟ ਐਂਡ ਬਲੱਡ ਨਾਂ ਦੀ ਇਕ ਕਿਤਾਬ ਲਿਖੀ। ਇਹ ਕਿਤਾਬ 1628 ਵਿਚ ਪ੍ਰਕਾਸ਼ਿਤ ਹੋਈ। ਇਸ ਕਿਤਾਬ ਨੇ ਸਿਹਤ ਵਿਭਾਗ ਅੰਦਰ ਤਹਿਲਕਾ ਮਚਾ ਕੇ ਰੱਖ ਦਿੱਤਾ। ਵਿਰੋਧੀ ਕਿਸੇ ਨਾ ਕਿਸੇ ਤਰੀਕੇ ਨਾਲ ਹਾਰਵੇ ਦੇ ਕਿਤੇ ਹਰ ਅਧਿਐਨ ਦਾ ਵਿਰੋਧ ਕਰ ਰਹੇ ਸੀ। ਪਰ ਵਿਰੋਧੀਆਂ ਦੀ ਹਰ ਨੁਕਤਾਚੀਨੀ ਤੋਂ ਬੇਮੁੱਖ ਡਾਕਟਰ ਵਿਲੀਅਮ ਹਾਰਵੇ ਨੇ ਆਪਣੇ ਹਰ ਤੱਥ ਨੂੰ ਪੂਰੀ ਤਰਾਂ ਦਰਸਾਇਆ। 3 ਜੂਨ, 1657 ਨੂੰ ਲੰਡਨ ਸ਼ਹਿਰ ਵਿਚ ਵਿਲੀਅਮ ਹਾਰਵੇ ਦੀ ਮੌਤ ਹੋ ਗਈ। ਹਾਰਵੇ ਦੇ ਮਰਨ ਮਗਰੋਂ ਦਿਲ ਦੀਆਂ ਧਮਣੀਆਂ ਅਤੇ ਸ਼ਿਰਾਵਾਂ ਵਿਚ ਕੋਸ਼ਿਕਾਵਾਂ ਨਾਂ ਦੀਆਂ ਸੂਖਮ ਲਹੂ ਵਹਿਣੀਆਂ ਦੀ ਖੋਜ ਹੋਈ।


Post a comment

0 Comments