Question Bank of Chemical reaction (10th) in Punjabi

ਪ੍ਰਸ਼ਨ 1 ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਜਲਾਉਣ ਨਾਲ ਮੈਗਨੀਸ਼ੀਅਮ ਆਕਸਾਈਡ ਬਣਦਾ ਹੈ। ਇਸ ਕਿਰਿਆ ਦੌਰਾਨ ਮੈਗਨੀਸ਼ੀਅਮ ਦਾ .............. ਹੁੰਦਾ ਹੈ।

1. ਆਕਸੀਕਰਨ

2. ਲਘੂਕਰਨ

3. ਅਪਘਟਨ

4. ਕੋਈ ਨਹੀਂ

ਉੱਤਰ (1)

ਪ੍ਰਸ਼ਨ 2. ਰਮਨ ਨੂੰ ਮੈਗਨੀਸ਼ੀਅਮ ਰਿਬਨ ਜਲਾਉਣ ਵਿੱਚ ਮੁਸ਼ਕਿਲ ਆ ਰਹੀ ਹੈ। ਇਸਦਾ ਕਾਰਨ ਹੈ:-

1. ਮੈਗਨੀਸ਼ੀਅਮ ਰਿਬਨ ਖਰਾਬ ਹੈ।

2. ਸਪਿਰਿਟ ਲੈਂਪ ਦਾ ਤਾਪ ਘੱਟ ਹੈ।

3. ਰਿਬਨ ਉੱਤੇ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਜੰਮੀ ਹੈ।

4. ਮੈਗਨੀਸ਼ੀਅਮ ਰਿਬਨ ਨਕਲੀ ਹੋਵੇਗਾ।

ਉੱਤਰ (3)

ਪ੍ਰਸ਼ਨ 3. ਹਰਮਨ ਨੇ ਜਦੋਂ ਮੈਗਨੀਸ਼ੀਅਮ ਰਿਬਨ ਜਲਾਇਆ, ਤਾਂ ਚਿੱਟੇ ਰੰਗ ਦਾ ਨਵਾਂ ਪਦਾਰਥ ਪੈਦਾ ਹੋਇਆ। ਇਸ ਪਦਾਰਥ ਦਾ ਨਾਂ ਕੀ ਹੈ?

1. ਮੈਗਨੀਸ਼ੀਅਮ ਕਾਰਬੋਨੇਟ

2. ਮੈਗਨੀਸ਼ੀਅਮ ਕਲੋਰਾਈਡ

3. ਮੈਗਨੀਸ਼ੀਅਮ ਸਲਫੇਟ

4. ਮੈਗਨੀਸ਼ੀਅਮ ਆਕਸਾਈਡ

ਉੱਤਰ (4)

ਪ੍ਰਸ਼ਨ 4. ਜਦੋਂ ਅਧਿਆਪਕ ਨੇ ਜਮਾਤ ਵਿੱਚ ਮੈਗਨੀਸ਼ੀਅਮ ਰਿਬਨ ਜਲਾਇਆ, ਤਾਂ ਅਮਰੀਕ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸਨੇ ਅਜਿਹਾ ਕਿਉਂ ਕੀਤਾ?

1. ਬਹੁਤ ਉੱਚਾ ਧਮਾਕਾ ਹੋਣ ਕਾਰਨ।

2. ਬਹੁਤ ਜ਼ਿਆਦਾ ਤਾਪ ਪੈਦਾ ਹੋਣ ਕਰਕੇ।

3. ਬਹੁਤ ਤੇਜ਼ ਰੌਸ਼ਨੀ ਪੈਦਾ ਹੋਣ ਕਰਕੇ।

4. ਬਹੁਤ ਜ਼ਿਆਦਾ ਗੈਸ ਪੈਦਾ ਹੋਣ ਕਾਰਨ।

ਉੱਤਰ (3)

ਪ੍ਰਸ਼ਨ 5. ਮੈਗਨੀਸ਼ੀਅਮ ਰਿਬਨ ਨੂੰ ਜਲਾਉਂਦੇ ਸਮੇਂ, ਮੈਗਨੀਸ਼ੀਅਮ ਹਵਾ ਵਿਚਲੀ ਆਕਸੀਜਨ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ। ਇਹ ਕਿਸ ਪ੍ਰਕਾਰ ਦੀ ਕਿਰਿਆ ਹੈ?

1. ਅਪਘਨਨ ਕਿਰਿਆ

2. ਸੰਯੋਜਨ ਕਿਰਿਆ

3. ਅਵਖੇਪਣ ਕਿਰਿਆ

4. ਵਿਸਥਾਪਨ ਕਿਰਿਆ

ਉੱਤਰ (2)

ਪ੍ਰਸ਼ਨ 6. ਹੇਠ ਲਿਖੀ ਕਿਰਿਆ ਵਿੱਚ ਅਭਿਕਾਰਕ ਪਛਾਣੋ:-

Mg + O ➡️ MgO

1. Mg

2. O

3. ਉਪਰੋਕਤ ਦੋਵੇਂ

4. MgO

ਉੱਤਰ (4)

ਪ੍ਰਸ਼ਨ 7. ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਦੇ ਸਮੇਂ ਸਮੀਕਰਨ ਦੇ ਦੋਨਾਂ ਪਾਸੇ ............ ਦੀ ਸੰਖਿਆ ਬਰਾਬਰ ਹੋਣੀ ਚਾਹੀਦੀ ਹੈ।

1. ਯੌਗਿਕਾਂ

2. ਪਰਮਾਣੂਆਂ

3. ਆਇਨਾਂ

4. ਉਪਰੋਕਤ ਸਾਰੇ

ਉੱਤਰ (2)

ਪ੍ਰਸ਼ਨ 8. ਅੱਜ ਅਧਿਆਪਕ ਨੇ ਰਸਾਇਣਿਕ ਕਿਰਿਆਵਾਂ ਬਾਰੇ ਦੱਸਿਆ। ਹੇਠ ਲਿਖੇ ਕਿਸ ਪਰਿਵਰਤਨ ਤੋਂ ਪਤਾ ਲੱਗੇਗਾ ਕਿ ਰਸਾਇਣਿਕ ਕਿਰਿਆ ਹੋੲੀ ਹੈ?

1. ਅਵਸਥਾ ਵਿੱਚ ਪਰਿਵਰਤਨ

2. ਰੰਗ ਵਿੱਚ ਪਰਿਵਰਤਨ

3. ਤਾਪਮਾਨ ਵਿੱਚ ਪਰਿਵਰਤਨ

4. ਉਪਰੋਕਤ ਸਾਰੇ

ਉੱਤਰ (4)

ਪ੍ਰਸ਼ਨ 9. ਜਦੋਂ ਪਾਣੀ ਦਾ ਬਿਜਲਈ ਅਪਘਟਨ ਹੁੰਦਾ ਹੈ, ਤਾਂ ਹਾਈਡ੍ਰੋਜਨ ਅਤੇ ਆਕਸੀਜਨ ਗੈਸ ਪੈਦਾ ਹੁੰਦੀ ਹੈ। ਇਹ ਦੋਨੋਂ ਗੈਸਾਂ ਕਿਸ ਅਨੁਪਾਤ ਵਿੱਚ ਪੈਦਾ ਹੁੰਦੀਆਂ ਹਨ?

1. 2:2

2. 2:1

3. 4:3

4. 1:3

ਉੱਤਰ (2)

ਪ੍ਰਸ਼ਨ 10. ਜਦੋਂ ਸਿਲਵਰ ਕਲੋਰਾਈਡ ਨੂੰ ਸੂਰਜ ਦੇ ਪ੍ਰਕਾਸ਼ ਵਿੱਚ ਰੱਖਦੇ ਹਾਂ, ਤਾਂ ਇਹ ਸਿਲਵਰ ਅਤੇ ਕਲੋਰੀਨ ਵਿੱਚ ਅਪਘਟਿਤ ਹੋ ਜਾਂਦਾ ਹੈ। ਇਸ ਕਿਰਿਆ ਦੌਰਾਨ ਰੰਗ ਵਿੱਚ ਕੀ ਪਰਿਵਰਤਨ ਹੁੰਦਾ ਹੈ?

1. ਚਿੱਟਾ ਸਿਲਵਰ ਕਲੋਰਾਈਡ, ਪੀਲ਼ਾ ਹੋ ਜਾਂਦਾ ਹੈ।

2. ਚਿੱਟਾ ਸਿਲਵਰ ਕਲੋਰਾਈਡ, ਨੀਲਾ ਹੋ ਜਾਂਦਾ ਹੈ।

3. ਗਰੇ ਸਿਲਵਰ ਕਲੋਰਾਈਡ, ਚਿੱਟਾ ਹੋ ਜਾਂਦਾ ਹੈ।

4. ਚਿੱਟਾ ਸਿਲਵਰ ਕਲੋਰਾਈਡ, ਗਰੇ ਹੋ ਜਾਂਦਾ ਹੈ।

ਉੱਤਰ (4)

ਪ੍ਰਸ਼ਨ 11. ਜਿਸ ਰਸਾਇਣਿਕ ਕਿਰਿਆ ਵਿੱਚ ਉਤਪਾਦਾਂ ਦੀ ਉਤਪਤੀ ਦੇ ਨਾਲ ਨਾਲ ਤਾਪ ਊਰਜਾ ਵੀ ਪੈਦਾ ਹੁੰਦੀ ਹੈ, ਉਸਨੂੰ ਤਾਪ ਨਿਕਾਸੀ ਕਿਰਿਆ ਕਹਿੰਦੇ ਹਨ। ............. ਤਾਪ ਨਿਕਾਸੀ ਕਿਰਿਆ ਦੀ ਉਦਾਹਰਨ ਹੈ।

1. ਕੋਲੇ ਦਾ ਜਲਣਾ

2. ਕੁਦਰਤੀ ਗੈਸ ਦਾ ਜਲਣਾ

3. ਸਾਹ ਕਿਰਿਆ

4. ਉਪਰੋਕਤ ਸਾਰੇ

ਉੱਤਰ (1)

ਪ੍ਰਸ਼ਨ 12. ਪਾਣੀ ਦੇ ਅਪਘਟਨ ਦੌਰਾਨ ਹਾਈਡ੍ਰੋਜਨ ਅਤੇ ਆਕਸੀਜਨ ਗੈਸ ਬਣਦੀ ਹੈ। ਪਾਣੀ ਦਾ ਅਪਘਟਨ .......... ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ।

1. ਤਾਪ

2. ਪ੍ਰਕਾਸ਼

3. ਬਿਜਲੀ

4. ਧੁਨੀ

ਉੱਤਰ (3)

ਪ੍ਰਸ਼ਨ 13. ਸਿਮਰਨ ਨੇ ਫੈਰਸ ਸਲਫੇਟ ਦੇ ਕ੍ਰਿਸਟਲਾਂ ਨੂੰ ਗਰਮ ਕੀਤਾ ਅਤੇ ਇਨ੍ਹਾਂ ਦਾ ਰੰਗ ਬਦਲ ਗਿਆ। ਫੈਰਸ ਸਲਫੇਟ ਦਾ ......... ਰੰਗ .......... ਵਿੱਚ ਬਦਲ ਗਿਆ।

1. ਪੀਲਾ , ਸਫੇਦ

2. ਨੀਲਾ , ਹਰਾ 

3. ਸਫੇਦ, ਹਰਾ

4. ਹਰਾ, ਸਫੇਦ

ਉੱਤਰ (4)

ਪ੍ਰਸ਼ਨ 14. Pb + CuCl2 → PbCl2 + Cu 

ਉਪਰੋਕਤ ਕਿਰਿਆ ਦੀ ਕਿਸਮ ਦੱਸੋ।

1. ਅਪਘਟਨ ਕਿਰਿਆ

2. ਵਿਸਥਾਪਨ ਕਿਰਿਆ

3. ਦੂਹਰਾ ਵਿਸਥਾਪਨ ਕਿਰਿਆ

4. ਸੰਯੋਜਨ ਕਿਰਿਆ

ਉੱਤਰ (2)

ਪ੍ਰਸ਼ਨ 15. ਸਿਮਰਨ ਅਤੇ ਪ੍ਰਭਜੋਤ ਵਿਸਥਾਪਨ ਕਿਰਿਆ ਕਰਨ ਜਾ ਰਹੇ ਹਨ। ਉਨ੍ਹਾਂ ਪਰਖਨਲੀ ਵਿੱਚ ਕਾੱਪਰ ਸਲਫੇਟ ਦਾ ਘੋਲ ਪਾਇਆ ਹੈ। ਕਿਹੜੀ ਧਾਤ ਕਾੱਪਰ ਸਲਫੇਟ ਦੇ ਨੀਲੇ ਰੰਗ ਨੂੰ ਬਦਲ ਦੇਵੇਗੀ?

1. Hg

2. Ah

3. Zn

4. Au

ਉੱਤਰ (3)

ਪ੍ਰਸ਼ਨ 16. ਜਦੋਂ ਅਧਿਆਪਕ ਨੇ ਪਰਖਨਲੀ ਵਿੱਚ ਫੈਰਸ ਸਲਫੇਟ ਦੇ ਕ੍ਰਿਸਟਲਾਂ ਨੂੰ ਜ਼ਿਆਦਾ ਗਰਮ ਕੀਤਾ, ਤਾਂ ਇੱਕ ਅਜਿਹਾ ਉਤਪਾਦ ਪੈਦਾ ਹੋਇਆ ਜਿਸ ਨਾਲ ਉਨ੍ਹਾਂ ਦਾ ਦਮ ਘੁੱਟਿਆ ਗਿਆ। ਇਸ ਉਤਪਾਦ ਦਾ ਨਾਂ ਦੱਸੋ।

1. ਫੈਰਿਕ ਆਕਸਾਈਡ

2. ਸਲਫ਼ਰ ਡਾਈਆਕਸਾਈਡ

3. ਕਾਰਬਨ ਡਾਈਆਕਸਾਈਡ

4. ਕੋਈ ਨਹੀਂ

ਉੱਤਰ (2)

ਪ੍ਰਸ਼ਨ 17. ਰਮਨ ਨੇ ਆਪਣੇ ਘਰ ਸਫੈਦੀ ਕਰਵਾਈ, ਪਰ ਕੰਧਾਂ ਉੱਪਰ ਚਮਕ ਦੋ-ਤਿੰਨ ਦਿਨ ਬਾਅਦ ਆਈ। ਕਿਸ ਪਦਾਰਥ ਦੇ ਬਨਣ ਨਾਲ ਚਮਕ ਆਈ?

1. ਕੈਲਸ਼ੀਅਮ ਆਕਸਾਈਡ

2. ਕੈਲਸ਼ੀਅਮ ਸਲਫੇਟ

3. ਕੈਲਸ਼ੀਅਮ ਕਾਰਬੋਨੇਟ

4. ਕੈਲਸ਼ੀਅਮ ਕਲੋਰਾਈਡ

ਉੱਤਰ (3)

ਪ੍ਰਸ਼ਨ 18. ਸੁਮਨ ਨੇ ਕਾਪਰ ਸਲਫੇਟ ਦੇ ਘੋਲ ਵਿੱਚ ਲੋਹੇ ਦੀਆਂ ਕਿੱਲਾਂ ਪਾਈਆਂ, ਤਾਂ ਘੋਲ ਦਾ ਰੰਗ ਨੀਲੇ ਤੋਂ ਹਰਾ ਹੋ ਗਿਆ। ਅਜਿਹਾ ਕਿਸ ਪਦਾਰਥ ਦੇ ਬਨਣ ਕਾਰਨ ਹੋਇਆ?

1. ਫੈਰਿਕ ਆਕਸਾਈਡ

2. ਫੈਰਸ ਸਲਫੇਟ

3. ਆਇਰਨ ਕਲੋਰਾਈਡ

4. ਆਇਰਨ ਸਲਫਾਈਡ

ਉੱਤਰ (2)

ਪ੍ਰਸ਼ਨ 19. ਹਰਮਨ ਨੇ ਕਾੱਪਰ (ਤਾਂਬਾ) ਦੀ ਤਾਰ ਨੂੰ ਸਪਿਰਿਟ ਲੈਂਪ ਤੇ ਗਰਮ ਕੀਤਾ। ਇਹ ਕਾਲੇ ਰੰਗ ਦੀ ਕਾੱਪਰ ਆਕਸਾਈਡ ਦੀ ਪਰਤ ਢਕੀ ਗੲੀ। ਇੱਥੇ ਵਾਪਰਨ ਵਾਲੀ ਕਿਰਿਆ ਪਛਾਣੋ।

1. ਆਕਸੀਕਰਨ

2. ਸੰਯੋਜਨ ਕਿਰਿਆ

3. ਉਪਰੋਕਤ ਦੋਵੇਂ

4. ਲਘੂਕਰਨ

ਉੱਤਰ (3)

ਪ੍ਰਸ਼ਨ 20. ਕੁਲਦੀਪ ਦੇ ਮਾਤਾ ਜੀ ਦੇਸੀ ਘਿਉ ਵਾਲਾ ਡੱਬਾ ਰੱਖ ਕੇ ਭੁੱਲ ਗਏ। ਜਦੋਂ ਲੰਮੇ ਸਮੇਂ ਬਾਅਦ ਉਨ੍ਹਾਂ ਨੂੰ ਦੇਸੀ ਘਿਉ ਵਾਲਾ ਡੱਬਾ ਮਿਲਿਆ, ਤਾਂ ਦੇਸੀ ਘਿਉ ਦਾ ......... ਅਤੇ ....... ਬਦਲ ਗਿਆ ਸੀ।

1. ਰੰਗ ਅਤੇ ਅਵਸਥਾ

2. ਗੰਧ ਅਤੇ ਸੁਆਦ

3. ਗੰਧ ਅਤੇ ਰੰਗ

4. ਰੰਗ ਅਤੇ ਸੁਆਦ

ਉੱਤਰ (4)

ਪ੍ਰਸ਼ਨ 21. ਹਰਪ੍ਰੀਤ ਨੇ ਅਵਖੇਪਨ ਕਿਰਿਆ ਦਾ ਪ੍ਰਯੋਗ ਕਰਦੇ ਸਮੇਂ ਸੋਡੀਅਮ ਸਲਫੇਟ ਦੇ ਜਲੀ ਘੋਲ ਵਿੱਚ ਬੇਰੀਅਮ ਕਲੋਰਾਈਡ ਦਾ ਜਲੀ ਘੋਲ ਮਿਲਾਇਆ। ਇਸ ਕਿਰਿਆ ਵਿੱਚ ................ ਦੇ ਚਿੱਟੇ ਰੰਗ ਦੇ ਅਵਖੇਪ ਬਣਦੇ ਹਨ। 

1. ਅਮੋਨੀਅਮ ਕਲੋਰਾਈਡ

2. ਬੇਰੀਅਮ ਸਲਫੇਟ

3. ਸੋਡੀਅਮ ਕਲੋਰਾਈਡ

4. ਸੋਡੀਅਮ ਆਕਸਾਈਡ

ਉੱਤਰ (2)

ਪ੍ਰਸ਼ਨ 22. ਹਰਮਨ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਚਿਪਸ ਬਣਾਉਣ ਵਾਲੇ ਚਿਪਸ ਨੂੰ ਦੁਰਗੰਧਤਾ ਤੋਂ ਬਚਾਉਣ ਲਈ ਇਸਦੇ ਪੈਕਟਾਂ ਵਿੱਚੋਂ ਹਵਾ (ਆਕਸੀਜਨ) ਕੱਢ ਕੇ .......... ਗੈਸ ਭਰ ਦਿੰਦੇ ਹਨ।

1. ਕਾਰਬਨ ਡਾਈਆਕਸਾਈਡ

2. ਕਲੋਰੀਨ

3. ਨਾਈਟ੍ਰੋਜਨ

4. ਹਾਈਡ੍ਰੋਜਨ

ਉੱਤਰ (3)

ਪ੍ਰਸ਼ਨ 23. ਹੇਠ ਲਿਖੀ ਕਿਰਿਆ ਦੀ ਕਿਸਮ ਦੱਸੋ:-

ਹਾਈਡ੍ਰੋਜਨ + ਕਲੋਰੀਨ ➡️ ਹਾਈਡ੍ਰੋਜਨ ਕਲੋਰਾਈਡ

1. ਅਪਘਟਨ ਕਿਰਿਆ

2. ਵਿਸਥਾਪਨ ਕਿਰਿਆ

3. ਸੰਯੋਜਨ ਕਿਰਿਆ

4. ਅਵਖੇਪਣ ਕਿਰਿਆ

ਉੱਤਰ (3)

ਪ੍ਰਸ਼ਨ 24. ਹੇਠ ਲਿਖੀ ਰਸਾਇਣਿਕ ਕਿਰਿਆ ਵਿੱਚ ਆਕਸੀਕਰਨ ਕਿਸ ਪਦਾਰਥ ਦਾ ਹੋ ਰਿਹਾ ਹੈ:-

ZnO + C ➡️ Zn + CO

1. Zn

2. ZnO

3. C

4. CO

ਉੱਤਰ (3)

ਪ੍ਰਸ਼ਨ 25. ਹੇਠ ਲਿਖੀ ਕਿਰਿਆ ਦੇ ਵਾਪਰਨ ਵਿੱਚ ਕਿਹੜਾ ਕਾਰਕ ਜ਼ਿੰਮੇਵਾਰ ਹੈ :-

AgCl ➡️ Ag + Cl

1. ਤਾਪ 

2. ਸੂਰਜ ਦਾ ਪ੍ਰਕਾਸ਼

3. ਬਿਜਲੀ

4. ਕੋਈ ਨਹੀਂ

ਉੱਤਰ (1)

ਪ੍ਰਸ਼ਨ 26. ਅਭਿਕਾਰਕਾਂ ਅਤੇ ਉਤਪਾਦਾਂ ਦੀ ਗੈਸ, ਦ੍ਰਵ, ਜਲੀ ਅਤੇ ਠੋਸ ਅਵਸਥਾਵਾਂ ਨੂੰ ਦਰਸਾਉਣ ਲਈ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਗੈਸ, ਦ੍ਰਵ, ਜਲੀ ਅਤੇ ਠੋਸ ਅਵਸਥਾਵਾਂ ਲਿਖਣ ਲਈ ਸਹੀ ਕ੍ਰਮ ਪਹਿਚਾਣੋ।

1. (g), (l), (s), (aq)

2. (s), (g), (aq), (l)

3. (g), (l), (aq), (s)

4. ਕੋਈ ਨਹੀਂ

ਉੱਤਰ (3)

ਪ੍ਰਸ਼ਨ 27. ਅੱਜ ਅਧਿਆਪਕ ਨੇ ਜਿਵੇਂ ਹੀ ਤਾਪ ਅਪਘਟਨ ਕਿਰਿਆ ਦਾ ਪ੍ਰਯੋਗ ਕਰਨ ਲਈ ਲੈੱਡ ਨਾਈਟ੍ਰੇਟ ਨੂੰ ਪਰਖਨਲੀ ਵਿੱਚ ਗਰਮ ਕੀਤਾ, ਤਾਂ ਭੂਰੇ ਰੰਗ ਦਾ ਧੂੰਆਂ ਪਰਖਨਲੀ ਦੇ ਮੂੰਹ ਵਿੱਚੋਂ ਬਾਹਰ ਨਿਕਲਣ ਲੱਗਾ। ਕਿਸ ਉਤਪਾਦ ਦੇ ਬਨਣ ਕਾਰਨ ਅਜਿਹਾ ਹੋਇਆ?

1. ਲੈੱਡ ਆਕਸਾਈਡ

2. ਨਾਈਟ੍ਰੋਜਨ ਡਾਈਆਕਸਾਈਡ

3. ਲੈੱਡ ਫਾਸਫੇਟ

4. ਲੈੱਡ ਆਇਓਡਾਈਡ

ਉੱਤਰ (3)

ਪ੍ਰਸ਼ਨ 28. ਸਿਮਰਨ ਨੇ ਅਧਿਆਪਕ ਦੇ ਕਹੇ ਅਨੁਸਾਰ ਲੈੱਡ ਨਾਈਟ੍ਰੇਟ ਅਤੇ ਪੋਟਾਸ਼ੀਅਮ ਆਇਓਡਾਈਡ ਦੇ ਘੋਲਾਂ ਨੂੰ ਮਿਲਾਇਆ। ਇੱਕ ਪੀਲੇ ਰੰਗ ਦਾ ਅਘੁਲਣਸ਼ੀਲ ਪਦਾਰਥ ਬਣਦਾ ਦੇਖ ਉਹ ਹੈਰਾਨ ਹੋ ਗਏ। ਇਸ ਪਦਾਰਥ ਦਾ ਨਾਂ ਦੱਸੋ।

1. ਪੋਟਾਸ਼ੀਅਮ ਨਾਈਟ੍ਰੇਟ

2. ਪੋਟਾਸ਼ੀਅਮ ਸਲਫੇਟ

3. ਲੈੱਡ ਆਇਓਡਾਈਡ

4. ਲੈੱਡ ਆਕਸਾਈਡ

ਉੱਤਰ (3)

ਪ੍ਰਸ਼ਨ 29. ਹਰਮਨ ਦੇ ਬੇਰੀਅਮ ਕਲੋਰਾਈਡ ਦੇ ਘੋਲ ਵਿੱਚ ਸੋਡੀਅਮ ਸਲਫੇਟ ਘੋਲ ਮਿਲਾਉਂਦੇ ਹੀ ਬੇਰੀਅਮ ਸਲਫੇਟ ਨਾਂ ਦਾ ਚਿੱਟਾ ਅਘੁਲਣਸ਼ੀਲ ਪਦਾਰਥ ਬਣਿਆ ਜੋ ਕੁਝ ਸਮੇਂ ਬਾਅਦ ਪਰਖਨਲੀ ਦੇ ਤਲੇ ਤੇ ਬੈਠ ਗਿਆ। ਇਸ ਕਿਰਿਆ ਦੀ ਕਿਸਮ ਕੀ ਹੋਵੇਗੀ?

1. ਦੂਹਰਾ ਵਿਸਥਾਪਨ ਕਿਰਿਆ

2. ਅਵਖੇਪਨ ਕਿਰਿਆ

3. ਉਪਰੋਕਤ ਦੋਵੇਂ

4. ਵਿਸਥਾਪਨ ਕਿਰਿਆ

ਉੱਤਰ (1)

ਪ੍ਰਸ਼ਨ 30. ਕੁਲਦੀਪ ਸਿੰਘ ਨੇ ਇੱਕ ਬੀਕਰ ਵਿੱਚ 25 ਮਿਲੀਲਿਟਰ ਪਾਣੀ ਪਾ ਉਸਦਾ ਤਾਪਮਾਨ 26℃ ਨੋਟ ਕੀਤਾ। ਇਸ ਵਿੱਚ ਅਮੋਨੀਅਮ ਨਾਈਟ੍ਰੇਟ ਪਾਉਣ ਨਾਲ ਮਿਸ਼ਰਣ ਦਾ ਤਾਪਮਾਨ 20℃ ਹੋ ਜਾਂਦਾ ਹੈ। ਇੱਥੇ ਕਿਹੜੀ ਕਿਰਿਆ ਵਾਪਰੀ?

1. ਤਾਪ ਸੋਖੀ ਕਿਰਿਆ

2. ਤਾਪ ਨਿਕਾਸੀ ਕਿਰਿਆ

3. ਤਾਪ ਅਪਘਟਨ ਕਿਰਿਆ

4. ਪ੍ਰਕਾਸ਼ੀ ਕਿਰਿਆ

ਉੱਤਰ (2)Post a comment

0 Comments