What is electromagnetic induction in Punjabi

ਜਰਨੇਟਰ ਇਕ ਅਜਿਹਾ ਉਪਕਰਣ ਹੈ, ਜੋ ਮਕੈਨਿਕਲ ਊਰਜਾ ਨੂੰ ਇਲੈਕਟ੍ਰਿਕ ਊਰਜਾ ਵਿਚ ਬਦਲ ਦਿੰਦਾ ਹੈ। ਇਹ ਬਿਜਲ ਚੁੰਬਕੀ ਪ੍ਰੇਰਣ ਦੇ ਸਿਧਾਂਤ ਅਨੁਸਾਰ ਕੰਮ ਕਰ ਰਿਹਾ ਹੈ। ਇਸ ਲਈ ਜਰਨੇਟਰ ਕਿਵੇਂ ਕੰਮ ਕਰਦਾ ਹੈ, ਇਹ ਜਾਨਣ ਲਈ ਬਿਜਲ ਚੁੰਬਕੀ ਪ੍ਰੇਰਣ ਦੇ ਸਿਧਾਂਤ ਨੂੰ ਸਮਝਣਾ ਪਵੇਗਾ। ਆਓ ਜਾਣੀਏ।

ਇੱਥੇ ਇਹ ਦਸਣਾ ਵੀ ਲਾਜ਼ਮੀ ਹੋਵੇਗਾ, ਕਿ ਇਸ ਸਿਧਾਂਤ ਦੀ ਖੋਜ ਮਾਈਕਲ ਫੈਰਾਡੇਅ ਨੇ ਸੰਨ 1831 ਵਿਚ ਕੀਤੀ ਸੀ।

ਬਿਜਲ ਚੁੰਬਕੀ ਪ੍ਰੇਰਣ ਮੁਤਾਬਿਕ ਜਦ ਕਿਸੇ ਤਾਰ ਨੂੰ ਕਿਸੇ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ, ਅਤੇ ਜੇ ਉਸ ਤਾਰ ਕਰਕੇ ਚੁੰਬਕੀ ਪ੍ਰਵਾਹ ਵਿਚ ਤਬਦੀਲੀ ਆਵੇ, ਤਾਂ ਉਸ ਕੋਆਇਲ (ਤਾਰ) ਵਿਚ ਇਕ ਇਲੈਕਟ੍ਰੋ ਮੋਟਿਵ ਫੋਰਸ ਪ੍ਰੇਰਿਤ ਹੋਵੇਗੀ। ਚੁੰਬਕੀ ਪ੍ਰਵਾਹ ਵਿਚ ਜਿੰਨ੍ਹੀ ਜਿਆਦਾ ਤਬਦੀਲੀ ਕੀਤੀ ਜਾਵੇਗੀ, ਓਨੀ ਹੀ ਤਾਰ ਵਿਚ ਇਲੈਕਟ੍ਰੋ ਮੋਟਿਵ ਫੋਰਸ ਪ੍ਰੇਰਿਤ ਹੋਵੇਗੀ। ਪਰ ਬਸ਼ਰਤੇ ਜਦ ਤਕ ਚੁੰਬਕੀ ਪ੍ਰਵਾਹ ਵਿਚ ਤਬਦੀਲੀ ਹੁੰਦੀ ਰਹੇਗੀ, ਉਦੋਂ ਤੱਕ ਇਲੈਕਟ੍ਰੋ ਮੋਟਿਵ ਫੋਰਸ ਪ੍ਰੇਰਿਤ ਹੁੰਦੀ ਰਹੇਗੀ।
ਇੱਥੇ ਦੱਸਣਾ ਲਾਜ਼ਮੀ ਹੋਵੇਗਾ, ਕਿ ਇਲੈਕਟ੍ਰੋ ਮੋਟਿਵ ਫੋਰਸ ਅਸਲ ਵਿਚ ਇਕ ਐਨਰਜੀ ਟਰਾਂਸਫਰ ਨੂੰ ਦਰਸਾ ਰਹੀ ਹੈ।

ਅੱਛਾ ਹੁਣ ਜੇਕਰ ਤਾਰ ਨੂੰ ਇਕ ਕੁਆਇਲ ਦਾ ਰੂਪ ਦੇ ਦਿੱਤਾ ਜਾਵੇ, ਤਾਂ ਜਿੰਨੇ ਜਿਆਦਾ ਉਸ ਕੁਆਇਲ ਵਿਚ ਸਰਕਲ (turns) ਹੋਣਗੇ ਉਨ੍ਹੀ ਜਿਆਦਾ ਇਲੈਕਟ੍ਰੋ ਮੋਟਿਵ ਫੋਰਸ ਪੈਦਾ ਕੀਤੀ ਜਾ ਸਕਦੀ ਹੈ। ਇਲੈਕਟ੍ਰੋ ਮੋਟਿਵ ਫੋਰਸ ਹੀ ਉਹ ਵੋਲਟੇਜ਼ ਹੈ, ਜਿਸ ਕਰਕੇ ਇਲੈਕਟ੍ਰਿਕ ਕਰੰਟ ਪੈਦਾ ਹੋ ਰਹੀ ਹੈ।

ਮਤਲਬ ਇਲੈਕਟ੍ਰੋ ਮੋਟਿਵ ਫੋਰਸ ਦੀ ਮਾਤਰਾ ਉਸ ਕੁਆਇਲ ਵਿਚਲੇ ਸਰਕਲਾਂ (turns) ਦੀ ਮਾਤਰਾ ਤੇ ਵੀ ਨਿਰਭਰ ਕਰਦੀ ਹੈ, ਅਤੇ ਚੁੰਬਕੀ ਪ੍ਰਵਾਹ ਵਿਚ ਜਿੰਨ੍ਹੀ ਜਿਆਦਾ ਤਬਦੀਲੀ ਕੀਤੀ ਜਾਵੇਗੀ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ। ਤਬਦੀਲੀ ਕੀਤੀ ਜਾਵੇਗੀ ਤੋਂ ਮਤਲਬ ਮਕੈਨਿਕਲ ਊਰਜਾ ਸਾਨੂੰ ਦੇਣੀ ਪਵੇਗੀ ਅਤੇ ਬਦਲੇ ਵਿਚ ਸਾਨੂੰ ਇਲੈਕਟ੍ਰਿਕ ਊਰਜਾ ਮਿਲੇਗੀ।

ਇਸੇ ਬਿਜਲ ਚੁੰਬਕੀ ਪ੍ਰੇਰਣ ਉੱਪਰ ਹੀ ਟਰਾਂਸਫਾਰਮਰ ਕੰਮ ਕਰਦਾ ਹੈ। ਇੱਥੇ ਇਸ ਸਿਧਾਂਤ ਤੋਂ ਪੈਦਾ ਹੋਏ ਇਕ ਹੋਰ ਸਿਧਾਂਤ ਮਿਊਚਲ ਇੰਡਕਸ਼ਨ ਦੀ ਖੋਜ ਹੋਈ। ਇਸ ਦੇ ਅਨੁਸਾਰ ਜੇਕਰ ਇੱਕ ਕੋਆਇਲ ਅੰਦਰ ਕਰੰਟ ਬਦਲ ਰਿਹਾ ਹੋਵੇ, ਤਾਂ ਉਸ ਦੇ ਨੇੜੇ ਪਈ ਕਿਸੇ ਹੋਰ ਕੋਆਇਲ ਅੰਦਰ ਇਲੈਕਟ੍ਰੋ ਮੋਟਿਵ ਫੋਰਸ ਪੈਦਾ ਹੋਵੇਗੀ।

ਇਸ ਗੱਲ ਨੂੰ ਸਮਝਣ ਲਈ ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ, ਕਿ ਇਲੈਕਟ੍ਰਿਕ ਕਰੰਟ ਦੇ ਦੁਆਲੇ ਇਕ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ। ਅਤੇ ਜਦੋਂ ਇਲੈਕਟ੍ਰਿਕ ਕਰੰਟ ਨੂੰ ਬਦਲਿਆ ਜਾਵੇਗਾ, ਉਦੋਂ ਉਸ ਦੇ ਦੁਆਲੇ ਜੋ ਚੁੰਬਕੀ ਖੇਤਰ ਹੈ, ਉਸ ਵਿੱਚ ਵੀ ਬਦਲਾਵ ਆਵੇਗਾ। ਤਾਂ ਹੁਣ ਉਸ ਬਦਲਦੇ ਚੁੰਬਕੀ ਖੇਤਰ ਦੇ ਨੇੜੇ ਜੇਕਰ ਕੋਈ ਕੁਆਇਲ ਪਈ ਹੋਵੇਗੀ, ਤਾਂ ਉਸ ਵਿੱਚ ਵੀ ਇੱਕ ਇਲੈਕਟ੍ਰੋ ਮੋਟਿਵ ਫੋਰਸ ਪੈਦਾ ਹੋ ਜਾਵੇਗੀ।

ਜੇਕਰ ਇਸ ਸਿਧਾਂਤ ਨੂੰ ਬਿਲੁਕਲ ਸੰਖੇਪ ਵਿੱਚ ਦੇਖਾਗੇਂ ਤਾਂ ਇਸਦਾ ਮਤਲਬ ਇਹ ਬਣਦਾ, ਕਿ ਜਦੋਂ ਚੁੰਬਕੀ ਪ੍ਰਵਾਹ ਵਿਚ ਬਦਲਾਵ ਆਉਂਦਾ ਹੈ, ਤਾਂ ਇੱਕ ਇਲੈਕਟ੍ਰੋ ਮੋਟਿਵ ਫੋਰਸ ਪੈਦਾ ਹੁੰਦੀ ਹੈ। ਅਤੇ ਇਹ ਇਲੈਕਟ੍ਰੋ ਮੋਟਿਵ ਫੋਰਸ ਉਸ ਕੰਡਕਟਰ ਵਿਚ ਪੈਦਾ ਹੋਵੇਗੀ, ਜਿਸ ਨਾਲ ਚੁੰਬਕੀ ਪ੍ਰਵਾਹ ਵਿਚ ਬਦਲਾਵ ਆਉਂਦਾ ਹੈ ਜਾਂ ਜਿਸ ਨੂੰ ਬਦਲਦੇ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ।


Post a comment

0 Comments