George Washington's journey to become president in punjabi


1735 ਵਿਚ ਅਮਰੀਕਾ ਦੇ ਇਕ ਅਖਬਾਰ ਦੇ ਪ੍ਰਕਾਸ਼ਕ ਜੋਹਨ ਪੀਟਰ ਜ਼ੈਂਜਰ ਨੂੰ ਅਖਬਾਰ ਵਿਚ ਬ੍ਰਿਟਿਸ਼ ਰਾਜਪਾਲ ਦਾ ਵਿਰੋਧ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਨਿਊਯਾਰਕ ਦੇ ਫੈਡਰਲ ਹਾਲ ਵਿੱਚ ਇਸ ਤੇ ਮੁੱਕਦਮਾ ਚਲਾਇਆ ਗਿਆ ਸੀ। ਬਾਅਦ ਵਿੱਚ ਉਸ ਨੂੰ ਉਸ ਦੇ ਵਕੀਲ ਦੀ ਇਸ ਗੱਲ ਦੇ ਅਧਾਰ ਉੱਤੇ ਬਰੀ ਕਰ ਦਿੱਤਾ ਗਿਆ ਸੀ, ਕਿ ਜੋ ਉਸ ਨੇ ਆਪਣੇ ਅਖਬਾਰ ਵਿਚ ਛਾਪਿਆ ਹੈ, ਅਸਲ ਵਿਚ ਉਹ ਹਰ ਪ੍ਰਕਾਸ਼ਕ ਦਾ ਹੱਕ ਹੈ। ਇਥੋਂ ਹੀ ਬ੍ਰਿਟਿਸ਼ ਸਾਮਰਾਜ ਵਿਰੁੱਧ ਇਨਕਲਾਬ ਦੀ ਸ਼ੁਰੂਆਤ ਹੋ ਚੁੱਕੀ ਸੀ।

ਇਸ ਇਨਕਲਾਬ ਵਿਚ ਜਾਰਜ ਦਾ ਕੀ ਯੋਗਦਾਨ ਰਿਹਾ, ਆਓ ਜਾਣੀਏ ---

ਜਾਰਜ ਵਾਸ਼ਿੰਗਟਨ ਦਾ ਜਨਮ 22 ਫ਼ਰਵਰੀ, 1732 ਨੂੰ ਬ੍ਰਿਟਿਸ਼ ਅਮਰੀਕਾ ਵਿਚ ਬਰਜੀਨੀਆ ਨਾਂ ਦੀ ਇਕ ਕਲੋਨੀ ਵਿੱਚ ਹੋਇਆ। ਜਾਰਜ ਦੇ ਪਿਤਾ ਕੋਲ ਚੰਗੀ ਜ਼ਮੀਨ ਸੀ, ਪਰ ਜਾਰਜ ਹਲੇ 11 ਸਾਲਾਂ ਦਾ ਹੀ ਸੀ, ਕਿ ਇਸ ਦੇ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਜਾਰਜ ਦਾ ਪਾਲਣ ਪੋਸ਼ਣ ਇਸ ਦੇ ਭਰਾ ਨੇ ਹੀ ਕੀਤਾ। 16 ਸਾਲ ਤੱਕ ਜਾਰਜ ਨੇ ਘਰ ਦੀ ਜਿੰਮੇਵਾਰੀ ਸਾਂਭ ਲਈ ਸੀ। ਫਿਰ ਕੁਝ ਸਾਲਾਂ ਬਾਅਦ ਹੀ ਉਹ ਬਰਜੀਨੀਆ ਦੀ ਸੈਨਾ ਵਿਚ ਭਰਤੀ ਹੋ ਗਿਆ। ਹੌਲੀ ਹੌਲੀ ਸੈਨਾ ਦਾ ਮੁਖੀ ਵੀ ਬਣਿਆ।
‌ਕੁਝ ਸਮੇਂ ਬਾਅਦ ਜਾਰਜ ਦਾ ਭਰਾ ਮਰ ਗਿਆ ਅਤੇ ਮਰਨ ਤੋਂ ਪਹਿਲਾਂ ਉਸ ਨੇ ਆਪਣੀ ਸਾਰੀ ਜਾਇਦਾਦ ਜਾਰਜ ਦੇ ਹੀ ਨਾਂ ਲਵਾ ਦਿੱਤੀ ਸੀ। ਫਿਰ ਜਾਰਜ ਨੇ ਵਿਆਹ ਕਰਵਾ ਲਿਆ ਤੇ ਆਪਣਾ ਨਵਾਂ ਘਰ ਬਣਾਇਆ। ਇਸ ਸਮੇਂ ਜਾਰਜ ਕਾਫ਼ੀ ਜ਼ਿਆਦਾ ਜ਼ਮੀਨ ਦਾ ਮਾਲਕ ਬਣ ਚੁੱਕਿਆ ਸੀ।

ਜਾਰਜ ਵਾਸ਼ਿੰਗਟਨ ਦਾ ਲੀਡਰ ਬਣਨਾ---

ਬਰਜੀਨੀਆ ਦੀ ਵਿਧਾਨ ਸਭਾ ਦਾ ਲੀਡਰ ਬਣਨ ਤੋਂ ਬਾਅਦ ਜਾਰਜ ਭਲੀ ਭਾਂਤੀ ਜਾਣ ਗਿਆ ਸੀ, ਕਿ ਬ੍ਰਿਟਿਸ਼ ਸਾਸ਼ਕ ਉਨ੍ਹਾਂ ਨਾਲ ਸਹੀ ਵਿਵਹਾਰ ਨਹੀਂ ਕਰ ਰਹੀ। ਇਸ ਵਿਵਹਾਰ ਦੇ ਵਿਰੁੱਧ ਇਨਕਲਾਬ ਦਾ ਮੁੱਢ ਬੰਨਣ ਲਈ ਅਤੇ ਜਾਰਜ ਨਾਲ ਕਦਮ ਮਿਲਾਉਣ ਲਈ ਬਰਜੀਨੀਆ ਦੀਆਂ 13 ਕਾਲੋਨੀਆਂ ਵਿਚੋਂ 9 ਕੋਲੋਨੀਆਂ ਦੇ ਨੁਮਾਇੰਦੇ ਪਹਿਲੀ ਵਾਰ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਫੈਡਰਲ ਹਾਲ ਵਿਚ ਇਕਠੇ ਹੋਏ। ਇਸ ਸੰਗਠਨ ਨੇ ਬ੍ਰਿਟੇਨ ਦੇ ਸਟੈਂਪ ਐਕਟ ਦੇ ਜਵਾਬ ਵਿੱਚ ਸਟੈਂਪ ਐਕਟ ਕਾਂਗਰਸ ਦੀ ਘੋਸ਼ਣਾ ਕਰ ਦਿੱਤੀ ਸੀ, ਅਤੇ ਇਕ ਦ੍ਰਿੜ ਫੈਸਲਾ ਬਣਾ ਲਿਆ ਕਿ ਮਿਲ ਕੇ ਸੰਯੁਕਤ ਰਾਸ਼ਟਰ ਦਾ ਮੁੱਢ ਬੰਨ੍ਹਿਆ ਜਾ ਸਕਦਾ ਹੈ। ਇਸ ਸੰਗਠਨ ਨੇ ਕਲੋਨੀਆਂ ਨਾਲ ਬਰਾਬਰ ਵਿਵਹਾਰ ਕਰਨ ਅਤੇ ਆਪਣੇ ਅਧਿਕਾਰਾਂ ਦਾ ਐਲਾਨਨਾਮਾ ਹਾਊਸ ਆਫ ਕਾਮਨਜ਼ ਅਤੇ ਬ੍ਰਿਟੇਨ ਦੇ ਰਾਜੇ ਜਾਰਜ ਤੀਜੇ ਵੱਲ ਭੇਜਿਆ। ਬ੍ਰਿਟੇਨ ਦੀ ਸੰਸਦ ਵੱਲੋਂ ਇਸ ਸੰਗਠਨ ਵੱਲੋਂ ਬਣਾਏ ਐਕਟ ਨੂੰ ਰਦ ਕਰ ਦਿੱਤਾ ਸੀ। ਪਰ ਇਸ ਸੰਗਠਨ ਦੀ ਹੋਂਦ ਇਨਕਲਾਬ ਦੇ ਆਉਣ ਦੀ ਬੁਨਿਆਦ ਕਾਇਮ ਕਰ ਰਹੀ ਸੀ।

ਫੌਜ ਦਾ ਜਰਨੈਲ ਬਣ ਕੇ ਜੰਗ ਦੀ ਅਗਵਾਈ ਕਰਨੀ ---

ਫਿਰ ਇਨ੍ਹਾਂ ਅਮਰੀਕੀ ਕਾਲੋਨੀਆਂ ਨੇ ਹੀ ਸੰਨ 1775 ਬ੍ਰਿਟਿਸ਼ ਖਿਲਾਫ਼ ਜੰਗ ਸ਼ੁਰੂ ਕਰ ਦਿੱਤੀ। ਇਸ ਜੰਗ ਵਿਚ ਲੜ ਰਹੀ ਫੌਜ ਦੀ ਅਗਵਾਈ ਜਾਰਜ ਵਾਸ਼ਿੰਗਟਨ ਨੇ ਹੀ ਕੀਤੀ। ਜਾਰਜ ਵਾਸ਼ਿੰਗਟਨ ਦੀ ਅਗਵਾਈ ਹੇਠ ਅਮਰੀਕਾ ਨੇ ਸੰਨ 1783 ਵਿਚ ਇਹ ਲੜਾਈ ਜਿੱਤ ਲਈ, ਅਤੇ ਬ੍ਰਿਟਿਸ਼ ਤੋਂ ਆਪਣਾ ਦੇਸ਼ ਆਜ਼ਾਦ ਕਰਵਾਉਣ ਵਾਲਾ ਪਹਿਲਾ ਦੇਸ਼ ਬਣ ਗਿਆ।

ਪਹਿਲਾ ਰਾਸ਼ਰਪਤੀ ਬਣ ਕੇ ਦੇਸ਼ ਨੂੰ ਨਵੀਂ ਨੁਹਾਰ ਦੇਣੀ--


ਜਿਸ ਫੈਡਰਲ ਹਾਲ ਤੋਂ ਇਕ ਅਖਬਾਰ ਪ੍ਰਕਾਸ਼ਕ ਵੱਲੋਂ ਇਨਕਲਾਬ ਸ਼ੁਰੂ ਕੀਤਾ ਗਿਆ ਸੀ, ਉਸੇ ਫੈਡਰਲ ਹਾਲ ਨੂੰ ਇਕ ਹੋਰ ਨਵਾਂ ਇਤਿਹਾਸ ਮਿਲਿਆ, ਜਦ ਇਸੇ ਹਾਲ ਅੰਦਰ ਸੰਨ 1789 ਨੂੰ ਜਾਰਜ ਵਾਸ਼ਿੰਗਟਨ ਨੇ ਅਮਰੀਕਾ ਦੇ ਪਹਿਲੇ ਰਾਸ਼ਟਪਤੀ ਵਜੋਂ ਸਹੁੰ ਚੁੱਕੀ ਸੀ।



Post a comment

0 Comments