Power of attorney form template in Punjabi

Power of attorney in Punjabi

ਪਾਵਰ ਆਫ਼ ਅਟਾਰਨੀ ਇਕ ਅਜਿਹਾ ਦਸਤਾਵੇਜ਼ ਹੈ। ਜਿਸ ਵਿਚ ਇਕ ਅਥਾਰਟੀ ਪਾਸ ਕੀਤੀ ਜਾਂਦੀ ਹੈ। ਭਾਵ ਕੋਈ ਵੀ ਪਰਸਨਲ ਜਾਂ financial ਫੈਸਲੇ ਦੀ ਜਿੰਮੇਵਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਾਸ ਹੁੰਦੀ ਹੈ। 

ਇਸ ਨੂੰ ਇਕ ਉਦਾਹਰਨ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਕਿ ਤੁਸੀਂ ਕੋਈ ਫੈਸਲਾ ਖੁਦ ਨੀ ਕਰ ਸਕਦੇ ਜਾਂ ਕੋਈ ਡਾਕੂਮੈਂਟ ਸਾਇਨ ਕਰਨ ਕਿਤੇ ਜਾ ਨੀ ਸਕਦੇ, ਤਾਂ ਫਿਰ ਉਸ ਸਮੇਂ ਤੁਸੀਂ ਇਕ ਪਾਵਰ ਆਫ਼ ਅਥਾਰਟੀ ਨਿਯੁਕਤ ਕਰ ਸਕਦੇ ਹੋਂ। ਮਤਲਬ ਤੁਸੀਂ ਕਿਸੇ ਦੂਸਰੇ ਜਿੰਮੇਵਾਰ ਅਤੇ ਭਰੋਸੇਮੰਦ ਵਿਅਕਤੀ ਨੂੰ ਨਿਯੁਕਤ ਕਰ ਸਕਦੇ ਹੋਂ, ਜਿਹੜਾ ਕਿ ਤੁਹਾਡੇ Behalf  ਤੇ ਫੈਸਲੇ ਲੈ ਸਕਦਾ ਹੈ। 

ਜਿਹੜਾ ਵਿਅਕਤੀ ਪਾਵਰ ਆਫ਼ ਅਟਾਰਨੀ ਦੇ ਰਿਹਾ ਹੈ, ਉਸ ਨੂੰ ਪ੍ਰਿੰਸੀਪਲ ਕਹਿੰਦੇ ਹਨ, ਅਤੇ ਜਿਸ ਨੂੰ ਪਾਵਰ ਆਫ਼ ਅਟਾਰਨੀ ਦਿੱਤੀ ਜਾਂਦੀ ਹੈ ਉਸ ਨੂੰ ਏਜੈਂਟ ਕਹਿੰਦੇ ਹਨ। ਇੱਥੇ ਪ੍ਰਿੰਸੀਪਲ ਨੂੰ Executants ਅਤੇ  Grantor ਵੀ ਕਹਿੰਦੇ ਹਨ। ਅਤੇ ਏਜੈਂਟ ਨੂੰ Attorney ਅਤੇ Grantee ਵੀ ਕਿਹਾ ਜਾਂਦਾ ਹੈ। 

ਪਾਵਰ ਆਫ਼ ਅਟਾਰਨੀ ਦੀ ਲੋੜ ਕਿਉਂ ?

1.ਜੇਕਰ ਕੋਈ ਵਿਅਕਤੀ ਸਰੀਰਕ ਪੱਖੋਂ ਦਰੁਸਤ ਨਹੀਂ ਹੈਂ, ਮਤਲਬ ਹੈਂਡੀਕੈਪ ਹੈ। ਉਹ ਵਿਅਕਤੀ ਪਾਵਰ ਆਫ ਅਟਾਰਨੀ ਨਿਯੁਕਤ ਕਰ ਸਕਦਾ ਹੈ।

2.ਜੇਕਰ ਕੋਈ ਵਿਦੇਸ਼ ਵਿਚ ਰਹਿੰਦਾ ਹੈ, ਅਤੇ ਉਹ ਕਾਫ਼ੀ ਵਿਅਸਤ ਰਹਿੰਦਾ ਹੈ, ਅਤੇ ਉਸ ਕੋਲ ਦੇਸ਼ ਆਉਣ ਲਈ ਸਮਾਂ ਨਹੀਂ ਹੈ, ਤਾਂ ਉਹ ਵਿਅਕਤੀ ਵੀ ਪਾਵਰ ਆਫ ਅਟਾਰਨੀ ਨਿਯੁਕਤ ਕਰ ਸਕਦਾ ਹੈ।  

3.ਜੇਕਰ ਕੋਈ ਵਿਅਕਤੀ ਬਿਜ਼ਨਸਮੈਨ ਹੈ, ਅਤੇ ਉਸ ਕੋਲ ਏਨਾਂ ਸਮਾਂ ਨਹੀਂ ਹੈ, ਕਿ ਉਸ ਨੂੰ ਕਈ ਕੰਮਾਂ ਨੂੰ ਪੂਰਾ ਕਰਨ ਲਈ ਵਾਰ-ਵਾਰ ਸਾਇਨ ਕਰ ਕੇ ਦੇਣੇ ਪੈਣ, ਉਹ ਵੀ ਪਾਵਰ ਆਫ ਅਟਾਰਨੀ ਨਿਯੁਕਤ ਕਰ ਸਕਦਾ ਹੈ।  

4.ਜੇਕਰ ਕਿਸੇ ਵਿਅਕਤੀ ਦੀ ਜ਼ਿਆਦਾ ਉਮਰ ਹੋ ਚੁੱਕੀ ਹੈ, ਅਤੇ ਉਹ ਬਹੁਤੇ ਫੈਸਲੇ ਲੈਣ ਵਿਚ ਅਸਮਰੱਥ ਹੈ, ਉਹ ਵੀ ਪਾਵਰ ਆਫ ਅਟਾਰਨੀ ਨਿਯੁਕਤ ਕਰ ਸਕਦਾ ਹੈ।  

ਪਾਵਰ ਆਫ ਅਟਾਰਨੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?

ਜਨਰਲ ਪਾਵਰ ਆਫ਼ ਅਟਾਰਨੀ 
ਸਪੈਸ਼ਲ ਪਾਵਰ ਆਫ਼ ਅਟਾਰਨੀ 

ਜਨਰਲ ਪਾਵਰ ਆਫ਼ ਅਟਾਰਨੀ 

ਜਨਰਲ ਪਾਵਰ ਆਫ਼ ਅਟਾਰਨੀ ਦੇ ਵਿਚ ਅਟਾਰਨੀ ਨੂੰ ਜ਼ਿਆਦਾਤਰ ਸਾਰੀਆਂ ਪਾਵਰਜ਼ (ਜਿੰਮੇਵਾਰੀਆਂ) ਦੇ ਦਿੱਤੀਆਂ ਜਾਂਦੀਆ ਹਨ। ਭਾਵ ਜੇਕਰ ਕੋਈ ਵਿਅਕਤੀ ਕਿਸੇ ਪ੍ਰਾਪਰਟੀ ਦੀ ਜਿੰਮੇਵਾਰੀ ਲਈ ਕਿਸੇ ਅਟਾਰਨੀ ਦੀ ਨਿਯੁਕਤੀ ਕਰ ਦਿੰਦਾ ਹੈ, ਤਾਂ ਅਟਾਰਨੀ ਉਸ ਪ੍ਰਾਪਰਟੀ ਅੰਦਰ ਕੁਝ ਵੀ ਕਰ ਸਕਦਾ ਹੈ। ਉਹ ਪ੍ਰਾਪਰਟੀ ਨੂੰ ਕਿਰਾਏ ਤੇ ਵੀ ਦੇ ਸਕਦਾ ਹੈ, ਤੇ ਖੁਦ ਕਿਰਾਇਆ ਇਕੱਠਾ ਵੀ ਕਰ ਸਕਦਾ ਹੈ। ਅਟਾਰਨੀ ਉਸ ਪ੍ਰਾਪਰਟੀ ਤੇ ਕਰਜ਼ਾ ਵੀ ਲੈਅ ਸਕਦਾ ਹੈ। 

ਜਨਰਲ ਪਾਵਰ ਆਫ਼ ਅਟਾਰਨੀ ਅਧੀਨ ਚੁਣਿਆ ਹੋਇਆ ਵਿਅਕਤੀ (ਅਟਾਰਨੀ) ਆਪ ਖੁਦ ਅੱਗੇ ਹੋਰ ਅਟਾਰਨੀ ਵੀ ਚੁਣ ਸਕਦਾ ਹੈ। ਭਾਵ ਜੋ ਪਾਵਰਜ਼ ਉਸ ਨੂੰ ਪ੍ਰਿੰਸੀਪਲ ਵੱਲੋਂ ਮਿਲੀਆਂ ਹਨ, ਉਹ ਉਹਨਾਂ ਵਿਚੋਂ ਕੁਝ ਪਾਵਰਜ਼ ਅੱਗੇ ਵੀ ਦੇ ਸਕਦਾ ਹੈ। 
ਭਾਵ ਜੇਕਰ ਅਸੀਂ ਜਨਰਲ ਪਾਵਰ ਆਫ਼ ਅਥਾਰਟੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਅਟਾਰਨੀ ਨੂੰ ਪਾਵਰਜ਼ ਦੇ ਕੇ ਮਾਲਕ ਹੀ ਬਣਾ ਦਿੱਤਾ ਜਾਂਦਾ ਹੈ। 

ਮਤਲਬ ਇੱਥੇ ਹੁਣ ਸਾਨੂੰ ਪੂਰੇ ਧਿਆਨ ਨਾਲ, ਜਾਂ ਇੰਝ ਕਹਿ ਲਈਏ ਵੀ, ਜਿਸ ਵਿਅਕਤੀ ਨੂੰ ਅਸੀਂ ਅਟਾਰਨੀ ਨਿਯੁਕਤ ਕਰਨ ਜਾ ਰਹੇਂ ਹਾਂ, ਉਸ ਨੂੰ ਪਰਖ ਲੈਣਾ ਚਾਹੀਦਾ ਹੈ। ਕਿ ਉਹ ਵਿਅਕਤੀ ਭਰੋਸੇਮੰਦ ਹੈ ਕਿ ਨਹੀਂ ।

ਸਪੈਸ਼ਲ ਪਾਵਰ ਆਫ਼ ਅਟਾਰਨੀ 

ਸਪੈਸ਼ਲ ਪਾਵਰ ਆਫ਼ ਅਟਾਰਨੀ ਵਿਚ ਅਟਾਰਨੀ ਨੂੰ ਇਕ ਨਿਸ਼ਚਿਤ ਟੀਚੇ ਨਾਲ ਸੰਬੰਧਿਤ ਹੀ ਕੁਝ ਪਾਵਰਜ਼ ਦਿੱਤੀਆਂ ਜਾਂਦੀਆ ਹਨ। ਮਤਲਬ ਇਸ ਵਿਚ ਪ੍ਰਿੰਸੀਪਲ ਏਜੈਂਟ ਨੂੰ ਸਿਰਫ਼ ਸੇਲ ਡੀਡ ਨੂੰ ਰਜ਼ਿਸਟਰ ਕਰਨ ਲਈ ਹੀ ਚੁਣਦਾ ਹੈ ਜਾਂ ਜਦ ਕਿਸੇ ਸੇਲ ਕਨਸਿਡਰੇਸ਼ਨ ਦੇ ਰਿਲੇਟਡ ਕੋਈ ਪਮੈਂਟ ਕਰਨੀ ਹੁੰਦੀ ਹੈ, ਸਿਰਫ਼ ਇਸ ਤਰ੍ਹਾਂ ਦੀਆਂ ਪਾਵਰਜ਼ ਹੀ ਅਟਾਰਨੀ ਨੂੰ ਦਿੱਤੀਆਂ ਜਾਂਦੀਆ ਹਨ। 

ਪਾਵਰ ਆਫ਼ ਅਟਾਰਨੀ ਦਾ ਲੀਗਲ ਸਟੇਟਸ ਕੀ ਹੈ ?

1. ਮੈਂਟਲੀ ਸਾਉਂਡ ਵਿਅਕਤੀ (ਭਾਵ ਦਿਮਾਗ ਪੱਖੋਂ ਤੰਦਰੁਸਤ ਵਿਅਕਤੀ) ਕਿਸੇ ਵੀ ਦੇਸ਼ ਵਿਚ ਹੋਵੇ ਪਾਵਰ ਆਫ਼ ਅਟਾਰਨੀ ਬਣਾ ਸਕਦਾ ਹੈ। ਪਰ ਕੋਈ ਮੈਂਟਲੀ ਇਨਕਪੈਸਟੀਏਟਡ ਵਿਅਕਤੀ (ਜਿਹੜਾ ਦਿਮਾਗ ਪੱਖੋਂ ਤੰਦਰੁਸਤ ਨਾ ਹੋਵੇ) ਪਾਵਰ ਆਫ਼ ਅਟਾਰਨੀ ਨਹੀਂ ਬਣਾ ਸਕਦਾ। 

ਮੰਨ ਲਵੋ ਕਿ ਜੇਕਰ ਕੋਈ ਵਿਅਕਤੀ ਕਿਸੇ ਮੈਂਟਲੀ ਇਨਕਪੈਸਟੀਏਟਡ ਵਿਅਕਤੀ ਦੀ ਪਾਵਰ ਆਫ਼ ਅਟਾਰਨੀ ਬਣਾ ਵੀ ਦਿੰਦਾ ਹੈ, ਤਾਂ ਉਹ ਕਿਸੇ ਵੀ ਕੋਰਟ ਅੰਦਰ ਇਨਵੈਲਿਡ (ਰੱਦ) ਹੀ ਮੰਨੀ ਜਾਂਦੀ ਹੈ। ਅਤੇ ਮੰਨ ਲਵੋ ਕਿਸੇ ਵਿਅਕਤੀ ਦੀ ਮਾਨਸਿਕ ਹਾਲਤ ਪਹਿਲਾਂ ਬਿਲਕੁਲ ਠੀਕ ਸੀ। ਅਤੇ ਉਸ ਵਿਅਕਤੀ ਨੇ ਉਸ ਸਮੇਂ ਪਾਵਰ ਆਫ਼ ਅਟਾਰਨੀ ਬਣਾ ਲਈ। ਪਰ ਜੇਕਰ ਅੱਜ ਦੇ ਸਮੇਂ ਵਿਚ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਤਾਂ ਇਸ ਕੇਸ ਵਿਚ ਵੀ ਉਸ ਦੀ ਪਾਵਰ ਆਫ਼ ਅਟਾਰਨੀ ਇਨਵੈਲਿਡ ਭਾਵ ਰੱਦ ਮੰਨੀ ਜਾਵੇਗੀ। 

2. ਪ੍ਰਿੰਸੀਪਲ ਦੇ ਸਾਇਨ ਅਤੇ ਕਿਸ ਮਿਤੀ ਨੂੰ ਪਾਵਰ ਆਫ਼ ਅਟਾਰਨੀ ਦਿੱਤੀ ਗਈ ਇਹ ਵੀ ਲਿਖਿਆ ਹੋਣਾ ਜਰੂਰੀ ਹੈ।

ਵੈਲਡਿਟੀ 

1. ਕੋਈ ਨਿਸ਼ਚਿਤ ਟਾਸਕ ਪੂਰਾ ਹੋ ਗਿਆ ਹੋਵੇ, ਪਾਵਰ ਆਫ਼ ਅਟਾਰਨੀ ਉਦੋਂ ਰੱਦ ਮੰਨ ਲਈ ਜਾਵੇਗੀ।

2. ਪ੍ਰਿੰਸੀਪਲ ਅਤੇ ਏਜੈਂਟ ਲਿਖਤੀ ਰੂਪ ਵਿਚ ਇਸ ਅਟਾਰਨੀ ਨੂੰ ਰੱਦ ਵੀ ਕਰਵਾ ਸਕਦੇ ਹਨ।
 
3. ਨਿਸ਼ਚਿਤ ਸਮਾਂ ਪੂਰਾ ਹੋ ਗਿਆ ਹੋਵੇ, ਪਾਵਰ ਆਫ਼ ਅਟਾਰਨੀ ਉਦੋਂ ਰੱਦ ਮੰਨ ਲਈ ਜਾਵੇਗੀ।

4. ਪ੍ਰਿੰਸੀਪਲ ਮੈਂਟਲੀ ਇਨਕਪੈਸਟੀਏਟਡ ਹੋ ਗਿਆ ਹੈ (ਦਿਮਾਗ ਪੱਖੋਂ ਤੰਦਰੁਸਤ ਨਹੀਂ ਰਿਹਾ), ਪਾਵਰ ਆਫ਼ ਅਟਾਰਨੀ ਉਦੋਂ ਰੱਦ ਮੰਨ ਲਈ ਜਾਵੇਗੀ।

5. ਤਲਾਕ ਜਾਂ ਫਿਰ ਕਾਨੂੰਨੀ ਤੌਰ ਤੇ ਅਲੱਗ ਹੋ ਗਏ ਹਨ, ਪਾਵਰ ਆਫ਼ ਅਟਾਰਨੀ ਉਦੋਂ ਰੱਦ ਮੰਨ ਲਈ ਜਾਵੇਗੀ।

ਅਖੀਰ ਵਿਚ ਇਹ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਜਿਸ ਵਿਅਕਤੀ ਨੂੰ ਅਸੀਂ ਅਟਾਰਨੀ ਨਿਯੁਕਤ ਕਰਨ ਜਾ ਰਹੇਂ ਹਾਂ, ਉਸ ਨੂੰ ਚੰਗੀ ਤਰ੍ਹਾਂ ਪਰਖ਼ ਲੈਣਾ ਚਾਹੀਦਾ ਹੈ। ਕਿ ਉਹ ਵਿਅਕਤੀ ਭਰੋਸੇਮੰਦ ਹੈ ਕਿ ਨਹੀਂ। ਅਤੇ ਸਾਰੀਆਂ ਧਿਆਨ ਯੋਗ ਗੱਲਾਂ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ। 
Post a comment

0 Comments