10th Science important questions for exams in Punjabi

ਪ੍ਰਸ਼ਨ 1.ਕਿਸੇ ਤੱਤ ਦਾ ਪਹਿਲਾ ਅਤੇ ਦੂਸਰਾ ਸ਼ੈਲ ਇਲੈਕਟ੍ਰਾਨਾਂ ਨਾਲ ਭਰਿਆ ਹੋਇਆ ਹੈ ਅਤੇ ਤੀਸਰੇ ਸ਼ੈਲ ਵਿੱਚ ਇਕ ਇਲੈਕਟ੍ਰਾਨ ਹੈ। ਤੱਤ ਦਾ ਨਾਂ ਅਤੇ ਸੰਯੋਕਤਾ ਹੈ।

ੳ ਪੋਟਾਸ਼ੀਅਮ ਸੰਯੋਕਤਾ 1

ਅ ਸੋਡੀਅਮ ਸੰਯੋਕਤਾ 1

ੲ ਹਾਈਡ੍ਰੋਜਨ ਸੰਯੋਕਤਾ 1

ਸ ਇਹਨਾ ਵਿੱਚੋ ਕੋਈ ਨਹੀ।

ਉੱਤਰ (ਅ)

ਪ੍ਰਸ਼ਨ 2. ਅਮਨਦੀਪ ਨੇ ਅਪਣੇ ਅਧਿਆਪਕ ਨੂੰ ਪੁੱਛਿਆ ਕਿ ਅਸੀ ਪਾਣੀ ਤਾ ਪੌਦਿਆਂ ਦੀਆਂ ਜੜਾ ਨੂੰ ਦਿੰਦੇ ਹਾਂ ਪਰ ਇਹ ਪਾਣੀ ਪੌਦੇ ਦੇ ਪਤਿਆ ਤੱਕ ਕਿਵੇ ਪਹੁੰਚਦਾ ਹੈ । ਅਧਿਆਪਕ ਦਾ ਉਤਰ ਕੀ ਹੋਵੇਗਾ?

ੳ ਫਲੋਇਮ ਰਾਹੀਂ

ਅ ਜਾਇਲਮ ਰਾਹੀਂ 

ੲ ਜੜ੍ਹ ਰਾਹੀਂ

ਸ ਇਹਨਾ ਵਿੱਚੋ ਕੋਈ ਨਹੀ।

ਉੱਤਰ (ਅ)

ਪ੍ਰਸ਼ਨ 3.ਅਧਿਆਪਕ ਨੇ ਬੱਚਿਆਂ ਨੂੰ ਦੱਸਿਆ ਕਿ ਨਮਕ ਅਤੇ ਤੇਜਾਬ ਦੇ ਘੋਲ ਬਿਜਲੀ ਦੇ ਸੁਚਾਲਕ ਹੁੰਦੇ ਹਨ। ਜਦੋਂ ਪਰਮ ਨਮਕ ਦੇ ਘੋਲ ਵਿੱਚੋਂ ਬਿਜਲੀ ਲੰਘਾਵੇਗਾ ਤਾਂ :?

ੳ) ਬਲਬ ਜਗੇਗਾ

ਅ) ਬਲਬ ਨਹੀਂ ਜਗੇਗਾ

ੲ) ਬਲਬ ਜਗ ਕੇ ਬੁਝ ਜਾਵੇਗਾ 

ਸ) ਉਪਰੋਕਤ ਵਿਚੋਂ ਕੋਈ ਨਹੀਂ

ਉੱਤਰ (ੳ)

ਪ੍ਰਸ਼ਨ 4.ਹੇਠ ਲਿਖਿਆ ਵਿੱਚੋਂ ਕਿਹੜਾ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ?

ੳ ਕਲੋਰੋਪਲਾਸਟ

ਅ ਕੇਂਦਰਕ

ੲ ਮਾਇਟੋਕਾਂਡ੍ਰੀਆ

ਸ ਇਨ੍ਹਾਂ ਵਿਚੋਂ ਕੋਈ ਨਹੀਂ

ਉੱਤਰ (ਅ)

ਪ੍ਰਸ਼ਨ 5. ਪੌਦਿਆਂ ਦੇ ਪੱਤਿਆਂ ਦਾ ਹਰਾ ਰੰਗ ਹੇਠ ਲਿਖੀਆਂ ਵਿਚੋਂ ਕਿਸ ਕਾਰਨ ਹੁੰਦਾ ਹੈ?

ੳ ਕਲੋਰੋਫਿਲ

ਅ ਸੈੱਲ ਭਿੱਤੀ ਕਾਰਨ

ੲ ਗੁਲੂਕੋਜ

ਸ ਇਨ੍ਹਾਂ ਵਿਚੋਂ ਕੋਈ ਨਹੀਂ

ਉੱਤਰ (ੳ)

ਪ੍ਰਸ਼ਨ 6. ਗੁਰਦੇ ਦੀ ਇਕਾਈ ___ ਹੈ।

ੳ) ਨੇਫ਼ਰਾਨ

ਅ) ਨਿਊਰਾਨ

ੲ) ਸਟੋਮੈਟਾ

ਸ) ਗਾਰਡ ਸੈੱਲ

ਉੱਤਰ (ੳ)

ਪ੍ਰਸ਼ਨ 7. ਜਿਗਰ ਵਿਚੋਂ ਕਿਹੜਾ ਰਸ ਨਿਕਲਦਾ ਹੈ।

ੳ) ਹਾਈਡ੍ਰੋਕਲੋਰਿਕ ਅਮਲ

ਅ) ਗਲੂਕੋਜ਼

ੲ) ਪਿੱਤ ਰਸ

ਸ) ਵਾਰ

ਉੱਤਰ (ੲ)

ਪ੍ਰਸ਼ਨ 8. ਕੈਰਮ ਬੋਰਡ ਉੱਪਰ ਪਾਊਡਰ ਛਿੜਕਨ ਨਾਲ ਰਗੜ ___ ਹੋ ਜਾਂਦੀ ਹੈ।

ੳ) ਵੱਧ

ਅ) ਘੱਟ

ੲ) ਗਾ਼ਇਬ

ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ (ਅ)

ਪ੍ਰਸ਼ਨ 9. ਪਲਾਸਟਿਕ ਬਿਜਲੀ ਦਾ ___  ਹੈ।

ੳ) ਕੁਚਾਲਕ

ਅ) ਸੁਚਾਲਕ

ੲ) ੳਪਰੋਕਤ ਦੋਵੇਂ

ਸ) ਦੋਹਾਂ ਵਿਚੋਂ ਕੋਈ ਨਹੀਂ।

ਉੱਤਰ (ੳ)

ਪ੍ਰਸ਼ਨ 10. ਕੱਚੀ ਧਾਤ ਤੋਂ ਧਾਤ ਨਿਸ਼ਕਰਸ਼ਨ ਵਿੱਚ ਵਰਤੇ ਜਾਣ ਵਾਲੇ ਸਹੀ ਧਾਤ ਕ੍ਰਮ ਦੀ ਚੋਣ ਕਰੋ:-

i. ਲਘੂਕਰਨ

ii. ਸੁਧਾਈ

iii. ਕੱਚੀ ਧਾਤ ਦਾ ਸੰਘਣਾਪਣ

ੳ) i --> ii --> iii

ਅ) ii --> iii --> i

ੲ) iii --> ii --> i

ਸ) iii --> I --> ii

ਪ੍ਰਸ਼ਨ 11. ਧਾਤਾਂ ਵਿੱਚ ਉਹਨਾਂ ਦੀ ਕਿਰਿਆਸ਼ੀਲਤਾ ਦੇ ਸਹੀ ਘਟਦੇ ਕ੍ਰਮ ਦੀ ਚੋਣ ਕਰੋ।

ੳ) K > Mg > H > Au

ਅ) K > Au > Mg > H

ੲ) Au > H > Mg > K

ਸ) Au > Mg > H > K

ਉੱਤਰ (ੳ)

ਪ੍ਰਸ਼ਨ 12. ਕੋਲਾ ___ ਸਰੋਤ ਹੈ।

ੳ) ਮੁੱਕਣਯੋਗ

ਅ) ਨਾ-ਮੁੱਕਣਯੋਗ

ੲ) ਦੋਵੇਂ

ਸ) ਇਹਨਾਂ ਵਿੱਚੋਂ ਕੋਈ ਨਹੀਂ।

ਉੱਤਰ (ੳ)

ਪ੍ਰਸ਼ਨ 13. ਊਰਜਾ ਦਾ ਅਨੰਤ ਮੁੱਖ ਸੋਮਾ ਕਿਹੜਾ ਹੈ?

ੳ) ਧਰਤੀ

ਅ) ਸੂਰਜ

ੲ) ਚੰਦਰਮਾ

ਸ) ਉਪਰੋਕਤ ਸਾਰੇ

ਉੱਤਰ (ਅ)

ਪ੍ਰਸ਼ਨ 15. ਸੱਲਜ ਨੂੰ ਇੱਕ ਵੱਖਰੀ ਟੈਂਕੀ ਵਿੱਚ ਸਥਾਨਾਂਤਰਿਤ ਕੀਤਾ ਜਾਂਦਾ ਹੈ। ਇੱਥੇ ਅਣ-ਆਕਸੀ ਬੈਕਟੀਰੀਆ ਦੁਆਰਾ  ਅਪਘਟਿਤ ਹੋਣ ਉਪਰੰਤ ............ ਪ੍ਰਾਪਤ ਹੁੰਦਾ ਹੈ ਜਿਸਦੀ ਵਰਤੋਂ ਬਾਲਣ ਦੇ ਰੂਪ ਵਿੱਚ ਜਾਂ ਬਿਜਲੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ।

1. LPG

2. CNG

3. ਬਾਇਓ ਗੈਸ

4. ਕੋਈ ਨਹੀਂ

ਉੱਤਰ (3)

ਪ੍ਰਸ਼ਨ 16. ਮਲਪ੍ਰਵਾਹਿਤ ਉਪਕਰਣਾਂ ਦੇ ਚੌਹਾਂ ਪਾਸਿਆਂ ਤੇ ਕਿਹੜੇ ਰੁੱਖ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਵਾਧੂ ਫ਼ਜੂਲ ਪਾਣੀ ਨੂੰ ਜਲਦੀ ਸੋਖ ਲੈਂਦੇ ਹਨ?

1. ਪਿੱਪਲ

2. ਕਿੱਕਰ

3. ਸਫ਼ੈਦਾ

4. ਨਿੰਮ

ਉੱਤਰ (3)

ਪ੍ਰਸ਼ਨ 17. ਵਿਅਰਥ ਪਾਣੀ ਦੇ ਨਿਕਾਸ ਦੀ ਕਿਸ ਵਿਵਸਥਾ ਵਿੱਚ ਮੱਖੀ, ਮੱਛਰ ਅਤੇ ਹੋਰ ਅਜਿਹੇ ਜੀਵਾਂ ਲਈ ਪੈਦਾ ਹੋਣ ਨੂੰ ਥਾਂ ਮਿਲਦੀ ਹੈ, ਜੋ ਬਿਮਾਰੀਆਂ ਪੈਦਾ ਕਰਦੇ ਹਨ?

1. ਖੁੱਲ੍ਹੀ ਨਾਲੀ ਵਿਵਸਥਾ

2. ਬੰਦ ਨਾਲੀ ਵਿਵਸਥਾ

3. ਸੀਵਰੇਜ ਵਿਵਸਥਾ

4. ਕੋਈ ਨਹੀਂ

ਉੱਤਰ (1)

ਪ੍ਰਸ਼ਨ 18. ਰਮਨ ਤੈਨੂੰ ਪਤਾ ਜੇਕਰ ਜਨਤਕ ਥਾਵਾਂ ਦੀ ਉਚਿੱਤ ਸਫਾਈ ਨਾ ਹੋਵੇ ਤਾਂ ਮਹਾਂਮਾਰੀ ਫੈਲ ਸਕਦੀ ਹੈ ਜਿਵੇਂ ਕਿ

1. ਰੇਲਵੇ ਸਟੇਸ਼ਨ

2. ਬੱਸ ਅੱਡਾ, ਹਸਪਤਾਲ

3. ਹਵਾਈ ਅੱਡਾ

4. ਉਪਰੋਕਤ ਸਾਰੇ

ਉੱਤਰ (4)

ਪ੍ਰਸ਼ਨ 19. ਸਾਡੇ ਦੇਸ਼ ਦੀ ਜਨਸੰਖਿਆ ਦਾ ਇੱਕ ਬਹੁਤ ਵੱਡਾ ਭਾਗ ਖੁੱਲ੍ਹੇ ਵਿੱਚ ਹੀ ਮਲ ਵਿਸਰਜਨ ਕਰਦਾ ਹੈ। ਅਜਿਹਾ ਕਰਨ ਨਾਲ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ?

1. ਮਿੱਟੀ ਦੇ ਪ੍ਰਦੂਸ਼ਣ ਦਾ

2. ਪਾਣੀ ਦੇ ਪ੍ਰਦੂਸ਼ਣ ਦਾ

3. ਬਿਮਾਰੀਆਂ ਦੇ ਫੈਲਣ ਦਾ

4. ਉਪਰੋਕਤ ਸਾਰੇ

ਉੱਤਰ (4)

ਪ੍ਰਸ਼ਨ 20.ਹੇਠ ਲਿਖਿਆਂ ਵਿੱਚੋਂ ਆਂਡੇ ਦੇਣ ਵਾਲਾ ਜੰਤੂ ਚੁਣੋ :-

ੳ) ਖਰਗੋਸ਼

ਅ) ਚੂਹਾ

ੲ) ਮਗਰਮੱਛ 

ਸ) ਕੰਗਾਰੂ

ਉੱਤਰ (ਅ)










Post a comment

0 Comments