ਰਾਬਰਟ ਹੁੱਕ ਇਕ ਵਿਗਿਆਨੀ ਅਤੇ ਆਰਕੀਟੈਕਟ ਸੀ। ਉਸ ਨੂੰ ਇੰਗਲੈਂਡ ਦਾ ਲਿਓਨਾਰਦੋ ਵੀ ਕਿਹਾ ਜਾਂਦਾ ਹੈ।
ਰਾਬਰਟ ਹੁੱਕ ਦਾ ਜਨਮ 28 ਜੁਲਾਈ, 1635 ਨੂੰ ਇੰਗਲੈਂਡ ਦੇ ਇੱਕ ਸਮੁੰਦਰੀ ਇਲਾਕੇ, ਜਿਸ ਨੂੰ ਫ਼੍ਰੈਸ਼ ਵਾਟਰ ਕਿਹਾ ਜਾਂਦਾ ਹੈ, ਵਿਚ ਹੋਇਆ। ਹੁੱਕ ਨੇ ਆਪਣੀ ਮੁੱਢਲੀ ਪੜ੍ਹਾਈ ਸਥਾਨਕ ਸਕੂਲ ਵਿਚ ਹੀ ਪੂਰੀ ਕੀਤੀ। ਉਹ ਡਰਾਇੰਗ ਅਤੇ ਮਕੈਨੀਕਲ਼ ਕੰਮਾਂ ਵਿੱਚ ਕਾਫੀ ਦਿਲਚਸਪੀ ਰੱਖਦਾ ਸੀ। ਇਕ ਵਾਰ ਉਸਨੇ ਪਿੱਤਲ ਨੂੰ ਢਾਲ ਕੇ ਉਸਦੀ ਦਿੱਖ ਨੂੰ ਲੱਕੜ ਵਰਗਾ ਬਣਾ ਦਿੱਤਾ ਸੀ। ਭਾਵ ਲੱਕੜ ਦੀ ਪ੍ਰਤੀਕ੍ਰਿਤੀ ਬਣਾਈ। ਉਸ ਨੇ ਕੋਲੇ ਅਤੇ ਚਾਕ ਤੋਂ ਹੀ ਆਪਣੀਆਂ ਖੁਦ ਦੀਆਂ ਡਰਾਇੰਗ ਸਮੱਗਰੀਆਂ ਬਣਾਈਆਂ।
ਸੰਨ 1648 ਵਿਚ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਰਾਬਰਟ ਹੁੱਕ ਨੂੰ 40 ਪੌਂਡ ਵਿਰਾਸਤ ਵਿਚ ਮਿਲੇ। ਉਸਨੇ ਇਹਨਾਂ ਦੀ ਮਦਦ ਨਾਲ ਲੰਡਨ ਵਿਚ ਮਕੈਨੀਕਲ਼ ਸਿੱਖਿਆ ਲੈਣ ਲਈ ਮਨ ਬਣਾਇਆ। ਹੈੱਡ ਮਾਸਟਰ ਡਾਕਟਰ ਰਿਚਰਡ ਬਸਬੀ ਦੇ ਕਹਿਣ ਤੇ ਉਹ ਲੰਡਨ ਦੇ ਵੈਸਟ ਮਿਨਿਸਟਰ ਸਕੂਲ ਵਿਚ ਦਾਖਲ ਹੋਇਆ। ਜਿੱਥੇ ਉਸਨੇ ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿਚ ਮੁਹਾਰਤ ਹਾਸਿਲ ਕੀਤੀ। ਫਿਰ ਉਹ ਲੰਡਨ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਿਲ ਹੋਇਆ।
ਹੁੱਕ ਦੀ ਸਵੈ ਜੀਵਨੀ ਅਨੁਸਾਰ ਆਕਸਫੋਰਡ ਯੂਨੀਵਰਸਿਟੀ ਤੋਂ ਹੀ ਉਸਦੇ ਵਿਗਿਆਨ ਪ੍ਰਤੀ ਜਜ਼ਬੇ ਦੀ ਨੀਂਹ ਰੱਖੀ ਗਈ। ਉਥੇ ਉਹ ਡਾਕਟਰ ਥੋਮਸ ਵਿਲਿਸ ਦੇ ਰਸਾਇਣਿਕ ਸਹਾਇਕ ਵਜੋਂ ਕੰਮ ਕਰਦਾ ਸੀ। 1655 ਤੋਂ 1662 ਤੱਕ ਉਹ ਰਾਬਰਟ ਬੁਆਇਲ ਦੇ ਸਹਾਇਕ ਵਜੋਂ ਵੀ ਰੁਜ਼ਗਾਰ ਪ੍ਰਾਪਤ ਕਰਦਾ ਰਿਹਾ। (ਰਾਬਰਟ ਬੁਆਇਲ ਦੀ ਭੌਤਿਕ ਅਤੇ ਰਸਾਇਣਿਕ ਵਿਗਿਆਨ ਵਿੱਚ ਕਾਫੀ ਦੇਣ ਹੈ, ਆਧੁਨਿਕ ਰਸਾਇਣਿਕ ਵਿਗਿਆਨ ਦੇ ਖੋਜੀਆਂ ਵਿਚ ਇਕ ਨਾਮ ਉਸਦਾ ਵੀ ਹੈ)
ਸੰਨ 1665 ਦੀ ਗੱਲ ਹੈ, ਜਦੋਂ ਹੁੱਕ ਨੇ ਆਪਣੇ ਸਵੈ ਡਿਜ਼ਾਇਨ ਮਾਈਕਰੋਸਕੋਪ ਦੀ ਖੋਜ ਕੀਤੀ। ਕਾਰਕ ਦੇ ਪਤਲੇ ਟੁਕੜੇ ਦਾ ਅਧਿਐਨ ਕਰਦੇ ਸਮੇਂ ਹੁੱਕ ਨੇ ਦੇਖਿਆ, ਕਿ ਕਾਰਕ ਬਹੁਤ ਸਾਰੇ ਛੋਟੇ ਹਿਸਿਆਂ ਵਾਲੇ ਮਧੂਮੱਖੀ ਦੇ ਛੱਤੇ ਦੀ ਬਣਤਰ ਵਰਗਾ ਹੈ। ਜ਼ਿਕਰ ਕਰਨਾ ਜ਼ਰੂਰੀ ਹੈ, ਕਿ ਕਾਰਕ ਇਕ ਅਜਿਹਾ ਪਦਾਰਥ ਹੈ, ਜੋ ਰੁੱਖ ਦੀ ਸੱਕ ਤੋਂ ਪ੍ਰਾਪਤ ਹੁੰਦਾ ਹੈ। ਇਹ ਖੋਜ ਬਹੁਤ ਮਹੱਤਵਪੂਰਨ ਸੀ, ਕਿਉਕਿਂ ਇਹ ਪਹਿਲੀ ਵਾਰ ਹੋਇਆ ਸੀ, ਕਿ ਉਸ ਸਮੇਂ ਕਿਸੇ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੋਵੇ, ਕਿ ਜੀਵਤ ਜੀਵ ਵਿਚ ਬਹੁਤ ਸਾਰੀਆਂ ਛੋਟੀਆਂ ਇਕਾਈਆਂ ਹੁੰਦੀਆਂ ਹਨ। (living organisms consisted of a number of smaller structures or units)
ਫਿਜ਼ਿਕਸ ਦੇ ਵਿਦਿਆਰਥੀਆਂ ਨੂੰ ਰਾਬਰਟ ਬੁਆਇਲ ਦਾ ਇਕ ਲਾਅ ਪੜ੍ਹਾਇਆ ਜਾਂਦਾ ਹੈ, ਜਿਸ ਨੂੰ ਬੁਆਇਲ ਜ਼ ਲਾਅ ਵੀ ਆਖਿਆ ਜਾਂਦਾ ਹੈ। ਬੁਆਇਲ ਜ਼ ਲਾਅ ਇਹ ਦਰਸਾਉਂਦਾ ਹੈ, ਕਿ ਦਬਾਅ ਵਾਲੀਅਮ ਦੇ ਉਲਟ ਅਨੁਪਾਤਕ ਹੁੰਦਾ ਹੈ। ਵਾਲੀਅਮ ਤੋਂ ਭਾਵ ਕਿ, ਸਪੇਸ ਦੀ ਉਹ ਮਾਤਰਾ ਜਿਸ ਵਿਚ ਕਿਸੇ ਪਦਾਰਥ ਜਾਂ ਇਕਾਈ ਦਾ ਕਬਜ਼ਾ ਹੁੰਦਾ ਹੈ।
ਦਬਾਅ ਅਤੇ ਵਾਲੀਅਮ ਵਿਚਕਾਰ ਇਸ ਅਨੁਪਾਤਕ ਰਿਸ਼ਤੇ ਦੀ ਖੋਜ ਦੀ ਪੁਸ਼ਟੀ ਰਾਬਰਟ ਬੁਆਇਲ ਨੇ ਆਪਣੇ ਕੀਤੇ ਪ੍ਰਯੋਗਾਂ ਰਾਹੀਂ ਕੀਤੀ। ਅਤੇ ਇਹ ਰਾਬਰਟ ਹੁੱਕ ਹੀ ਸੀ ਜਿਸ ਨੇ ਇਹਨਾਂ ਪ੍ਰਯੋਗਾਂ ਦੇ ਲਈ ਪ੍ਰਯੋਗਾਤਮਕ ਉਪਕਰਣ ਬਣਾਏ ਸਨ।
ਰਾਬਰਟ ਹੁੱਕ ਨੇ ਆਪਣਾ ਇਕ ਸਿਧਾਂਤ ਪੇਸ਼ ਕੀਤਾ। ਜਿਸ ਨੂੰ ਮਕੈਨੀਕਲ਼ ਇੰਜੀਨੀਅਰਿੰਗ ਵਿਚ ਹੁੱਕ ਜ਼ ਲਾਅ ਦੇ ਨਾਂ ਹੇਠ ਪੜਾਇਆ ਜਾਂਦਾ ਹੈ। ਇਸ ਨਿਜ਼ਮ ਮੁਤਾਬਿਕ ਤਣਾਅ ਖਿਚਾਅ ਦੇ ਅਨੁਪਾਤੀ ਹੁੰਦਾ ਹੈ। ਇਹ ਖੋਜ ਉਸਨੇ 1678 ਵਿਚ ਕੀਤੀ ਸੀ। ਜਦ ਉਸਨੇ ਇਕ ਧਾਤ ਤੇ ਤਣਾਅ ਪੂਰਨ ਨਰੀਖਣ ਕਰ ਕੇ ਕਿਹਾ ਸੀ, ਕਿ ਤਣਾਅ ਦੇ ਸਮੇਂ ਕਿਸੇ ਧਾਤੂ ਪਦਾਰਥ ਦੇ ਸਾਰੇ ਲੰਬਕਾਰੀ ਰੇਸ਼ਿਆਂ ਦੀ ਸਮਾਨ ਲੰਬਾਈ ਹੁੰਦੀ ਹੈ। ਇਸੇ ਸਿਧਾਂਤ ਨੂੰ ਹੋਰ ਅੱਗੇ ਵਧਾਉਂਦਿਆਂ ਥੋਮਸ ਯੰਗ ਨੇ ਵੀ ਆਪਣਾ ਇਕ ਸਿਧਾਂਤ ਪੇਸ਼ ਕੀਤਾ ਸੀ। ਜਿਸ ਨੂੰ ਯੰਗ ਜ਼ ਮਾਡਲ ਆਫ਼ ਇਲਾਸਟੀਸੀਟੀ ਕਿਹਾ ਜਾਂਦਾ ਹੈ।
1664 ਵਿਚ ਹੁੱਕ ਨੂੰ ਲੰਡਨ ਦੇ ਗ੍ਰੇਸ਼ਮ ਕਾਲਜ ਵਿਚ ਜਿਓਮੈਟਰੀ ਦਾ ਪ੍ਰੋਫੈਸਰ ਅਤੇ ਮਕੈਨਿਕ ਵਿਚ ਕਟਲਰੀਅਨ ਲੈਕਚਰਾਰ ਵੀ ਨਿਯੁਕਤ ਕੀਤਾ ਗਿਆ।
3 ਮਾਰਚ, 1703 ਨੂੰ ਰਾਬਰਟ ਹੁੱਕ ਦੀ ਮੌਤ ਹੋ ਗਈ ਸੀ।

0 Comments
ਕੀ ਤੁਹਾਡਾ ਕੋਈ ਸਵਾਲ ਹੈ? ਤੁਸੀਂ ਹੇਠਾਂ ਕੁਮੈਂਟ ਬਾਕਸ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ।
ਕੀ ਤੁਸੀਂ ਆਪਣਾ ਲੇਖ ਜੋ ਤੁਸੀਂ ਵਿਗਿਆਨ ਦੇ ਵਿਸ਼ੇ ਬਾਰੇ ਲਿਖਿਆ ਹੈ ਉਸ ਨੂੰ ਇਸ ਬਲੌਗ ਵਿਚ ਪ੍ਰਕਾਸ਼ਿਤ ਕਰਵਾਉਣਾ ਚਾਹੁੰਦੇ ਹੋ?, ਤੁਸੀਂ ਆਪਣਾ ਲੇਖ ਸਾਨੂੰ ਮੇਲ ਕਰ ਸਕਦੇ ਹੋ।
[email protected]