who discovered the fact of malaria outbreak in Punjabi

ਰੋਨਾਲਡ ਰੌਸ ਨੇ ਸਰੀਰ ਵਿਗਿਆਨ ਦੇ ਖੇਤਰ ਵਿਚ 1902 ਵਿਚ ਨੋਬਲ ਪੁਰਸਕਾਰ, 1923 ਵਿਚ ਐਲਬਰਟ ਮੈ਼ਡਲ ਅਤੇ 1929 ਵਿਚ ਮੈਨਸਨ ਮੈਡਲ ਹਾਸਿਲ ਕੀਤੇ। ਰੋਨਾਲਡ ਰੌਸ ਯੂਰਪ ਵਿਗਿਆਨੀ ਸਨ, ਪਰ ਇਨ੍ਹਾਂ ਦਾ ਜਨਮ ਯੂਰਪ ਤੋਂ ਬਾਹਰ ਹੋਇਆ ਸੀ।

ਰੋਨਾਲਡ ਰੌਸ ਦੇ ਜਨਮ ਅਤੇ ਉਸ ਦੀ ਸਿਖਿੱਆ ਬਾਰੇ ਜਾਣੋ---

ਰੌਸ ਦਾ ਜਨਮ 13 ਮਈ, 1857 ਨੂੰ ਉੱਤਰੀ ਭਾਰਤ ਦੇ ਅਲਮੋੜਾ ਸ਼ਹਿਰ ਵਿਚ ਹੋਇਆ ਸੀ।  ਇਨ੍ਹਾਂ ਦੇ ਪਿਤਾ ਬ੍ਰਿਟਿਸ਼ ਇੰਡੀਅਨ ਆਰਮੀ ਵਿਚ ਜਨਰਲ ਵਜੋਂ ਨੌਕਰੀ ਕਰਦੇ ਸਨ। 

ਆਪਣੇ ਜਨਮ ਤੋਂ ਤਕਰੀਬਨ ਅੱਠ ਸਾਲ ਤੱਕ ਉਹ ਭਾਰਤ ਵਿੱਚ ਹੀ ਰਿਹਾ। ਅੱਗੇ ਦੀ ਪੜ੍ਹਾਈ ਕਰਵਾਉਣ ਲਈ ਉਸ ਨੂੰ ਇੰਗਲੈਂਡ ਵਿਚ ਭੇਜ ਦਿੱਤਾ ਗਿਆ। ਔਕਸਫੋਰਡ ਅਤੇ ਕੈਂਬਰਿਜ ਸੰਸਥਾ ਵੱਲੋਂ ਚਲਾਈ ਗਈ ਸਥਾਨਕ ਡਰਾਇੰਗ ਪ੍ਰੀਖਿਆ ਵਿੱਚ ਰੋਨਾਲਡ ਰੌਸ ਨੇ ਪਹਿਲਾ ਸਥਾਨ ਹਾਸਿਲ ਕੀਤਾ ਸੀ। ਤਦ ਉਹ 16 ਸਾਲਾਂ ਦਾ ਸੀ। 

ਡਰਾਇੰਗ ਦੇ ਨਾਲ ਨਾਲ ਉਸ ਨੂੰ ਕਵਿਤਾ ਅਤੇ ਸੰਗੀਤ ਨਾਲ ਵੀ ਖੂਬ ਲਗਾਓ ਸੀ। ਬਚਪਨ ਤੋਂ ਹੀ ਉਸਨੂੰ ਲਿਖਣ ਦਾ ਸੌਂਕ ਸੀ। ਕਿਤੇ ਨਾ ਕਿਤੇ ਰੌਸ ਨੇ ਇਹੀ ਖੁਆਬ ਬਣਾਇਆ ਹੋਇਆ ਸੀ, ਕਿ ਉਹ ਇਕ ਮਹਾਨ ਲੇਖਕ ਤੇ ਸੰਗੀਤਕਾਰ ਬਣੇ। ਪਰ ਉਸ ਦੇ ਪਿਤਾ ਨੇ ਉਸ ਨੂੰ ਮੈਡੀਕਲ ਸਿੱਖਿਆ ਵੱਲ ਅਪਣਾ ਸੌਂਕ ਪੈਦਾ ਕਰਨ ਲਈ ਪ੍ਰੇਰਿਆ। ਜਿਸ ਦੇ ਚਲਦਿਆਂ ਰੋਨਾਲਡ ਰੌਸ ਨੇ 1874 ਵਿਚ ਲੰਡਨ ਦੇ ਬਾਰਥੋਲੋਮਿਊ ਮੈਡੀਕਲ ਕਾਲਜ ਵਿੱਚ ਕੋਰਸ ਕਰਨ ਲਈ ਦਾਖਲਾ ਲਿਆ। ਹਾਲਾਂਕਿ ਆਪਣੇ ਜੀਵਨ ਦੇ ਨੌਜਵਾਨੀ ਵਾਲੇ ਦੌਰ ਅੰਦਰ ਉਸ ਨੇ ਆਪਣਾ ਜਿਆਦਾ ਸਮਾਂ ਸੰਗੀਤ ਅਤੇ ਕਵਿਤਾਵਾਂ ਨੂੰ ਲਿਖਣ ਵਿਚ ਹੀ ਬਿਤਾਇਆ। ਹੌਲੀ ਹੌਲੀ ਆਪਣੇ ਪਿਤਾ ਦੀ ਪ੍ਰੇਰਨਾ ਸਦਕਾ ਉਹ ਆਪਣੀ ਮੈਡੀਕਲ ਦੀ ਪੜ੍ਹਾਈ ਵੱਲ ਧਿਆਨ ਦੇਣ ਲੱਗਾ। 1880 ਵਿਚ ਉਸਨੇ ਬਾਰਥੋਲੋਮਿਊ ਮੈਡੀਕਲ ਕਾਲਜ ਤੋਂ ਆਪਣੀ ਮੈਡੀਕਲ ਦੀ ਡਿਗਰੀ ਪ੍ਰਾਪਤ ਕੀਤੀ।


ਇੰਡੀਅਨ ਮੈਡੀਕਲ ਸਰਵਿਸ ਵਿਚ ਦਾਖਲਾ ਲੈਣ ਲਈ ਟੈਸਟ ਪਾਸ ਕਰਨ ਉਪਰੰਤ ਭਾਰਤ ਆਉਣਾ---

1881 ਵਿਚ ਇੰਡੀਅਨ ਮੈਡੀਕਲ ਸਰਵਿਸ ਵਿਚ ਦਾਖਲਾ ਲੈਣ ਲਈ ਟੈਸਟ ਪਾਸ ਕੀਤਾ। ਇਹ ਟੈਸਟ ਪਾਸ ਕਰਨ ਉਪਰੰਤ ਉਹ ਭਾਰਤ ਆ ਗਿਆ। ਇੱਥੇ ਇਹ ਵੀ ਦੱਸਣਾ ਜਰੂਰੀ ਹੋਵੇਗਾ, ਕਿ ਰੌਸ ਇਹ ਸਭ ਕੁਝ ਆਪਣੇ ਪਿਤਾ ਦੇ ਕਹਿਣ ਤੇ ਹੀ ਕਰ ਰਿਹਾ ਸੀ। ਹਾਲਾਂਕਿ ਰੋਨਾਲਡ ਰੌਸ ਦੀ ਇੱਛਾ ਸੰਗੀਤ ਅਤੇ ਲੇਖਕ ਦੇ ਖੇਤਰ ਵਿੱਚ ਮਸ਼ਹੂਰ ਹੋਣ ਦੀ ਸੀ।

ਭਾਰਤ ਆਉਣ ਸਮੇਂ ਉਸ ਨੂੰ ਮਦਰਾਸ ਦੇ ਸਟੇਸ਼ਨ ਹਸਪਤਾਲ਼ ਵਿਚ ਨਿਯੁਕਤੀ ਮਿਲੀ। 1881 ਤੋਂ 1894 ਤੱਕ ਉਹ ਭਾਰਤ ਵਿਚ ਵੱਖ ਵੱਖ ਥਾਵਾਂ ਤੇ ਮੈਡੀਕਲ ਸਰਵਿਸ ਵਿਚ ਨੌਕਰੀ ਕਰਦਾ ਰਿਹਾ। ਇਸ ਸਮੇਂ ਦੌਰਾਨ ਉਸ ਨੇ ਬਰਮਾ, ਬਲੋਚਿਸਤਾਨ, ਅੰਡੇਮਾਨ ਨਿਕੋਬਾਰ, ਬੈਂਗਲੁਰੂ ਅਤੇ ਸਿਕੰਦਰਾਬਾਦ ਵਿਚ ਮੈਡੀਕਲ ਖੇਤਰ ਦੀ ਆਪਣੀ ਸੇਵਾ ਨਿਭਾਈ। ਤਕਰੀਬਨ 13 ਸਾਲਾਂ ਬਾਅਦ 1894 ਨੂੰ ਉਹ ਆਪਣੇ ਪਰਿਵਾਰ ਨਾਲ ਲੰਡਨ ਗਿਆ। ਲੰਡਨ ਵਿਚ ਉਹ ਉਸ ਸਮੇਂ ਅੰਦਰ ਮੈਡੀਕਲ ਖੇਤਰ ਵਿੱਚ ਮਸਹੂਰ ਮੰਨੇ ਜਾਂਦੇ ਸਰ ਪੈਟਰਿਕ ਮੈਨਸਨ ਨੂੰ ਮਿਲਿਆ।

ਰੌਸ ਦੇ ਪਿਤਾ ਦੀ ਸਿਫਾਰਸ਼ ਤੇ ਮੈਨਸਨ, ਰੋਨਾਲਡ ਰੌਸ ਦਾ ਸਲਾਹਕਾਰ ਬਣਨ ਵਾਸਤੇ ਤਿਆਰ ਹੋ ਗਿਆ। ਮੈਨਸਨ ਦੇ ਨਾਲ ਕੰਮ ਕਰਕੇ ਉਹ ਮਲੇਰੀਏ ਦੀਆਂ ਚੱਲ ਰਹੀਆਂ ਸਮੱਸਿਆਵਾਂ ਤੋਂ ਜਾਣੂ ਹੋਇਆ। ਪੂਰੀ ਦੁਨੀਆ ਅੰਦਰ ਚੱਲ ਰਹੇ ਮਲੇਰੀਏ ਦੇ ਕਹਿਰ ਤੋਂ ਮੈਡੀਕਲ ਖੇਤਰ ਦੇ ਸਾਰੇ ਵਿਗਿਆਨੀ ਪ੍ਰੇਸ਼ਾਨ ਸਨ। 1894 ਵਿਚ ਮੈਨਸਨ ਅਤੇ ਰੋਨਾਲਡ ਰੌਸ ਦੋਵਾਂ ਨੂੰ ਇਹ ਵਿਸ਼ਵਾਸ ਬੱਝ ਗਿਆ ਕਿ ਮਲੇਰੀਏ ਦੇ ਅਧਿਐਨ ਲਈ ਭਾਰਤ ਹੀ ਸਰਬੋਤਮ ਸਥਾਨ ਹੈ। ਇਸੇ ਵਿਸ਼ਵਾਸ਼ ਅਧੀਨ ਰੌਸ 1895 ਨੂੰ ਹੀ ਭਾਰਤ ਵਾਪਿਸ ਆ ਗਿਆ। ਭਾਰਤ ਅਾ ਕੇ ਉਹ ਆਪਣੀ ਖੋਜ ਵਿਚ ਜੁੱਟ ਗਿਆ। ਬੰਬੇ ਦੇ ਸਿਵਲ ਹਸਪਤਾਲ ਵਿੱਚ ਮਲੇਰੀਏ ਦੇ ਮਰੀਜਾਂ ਦਾ ਇਲਾਜ ਕਰਨ ਲੱਗਾ। ਅਤੇ ਮ੍ਰਿਤਕ ਮਰੀਜਾਂ ਦੇ ਖੂਨ ਦੇ ਸੈਂਪਲ ਲੈ ਕੇ ਖੋਜ ਕਰਦਾ ਰਹਿੰਦਾ।

ਮੱਛਰ ਦੇ ਮਿਹਦੇ ਨੂੰ ਕੱਟ ਕੇ ਸੂਖਮਦਰਸ਼ੀ ਯੰਤਰ ਹੇਠਾਂ ਗਹੁ ਨਾਲ਼ ਵੇਖਣਾ--

ਰੋਨਾਲਡ ਰੌਸ ਤੋਂ ਪਹਿਲਾਂ ਇਸ ਤੱਥ ਦੀ ਖੋਜ ਹੋ ਚੁੱਕੀ ਸੀ, ਕਿ ਮਨੁੱਖ ਦੇ ਸਰੀਰ ਵਿਚ ਮਲੇਰੀਏ ਨਾਂ ਦਾ ਰੋਗ ਉਸ ਦੇ ਲਹੂ ਵਿਚ ਇਕ ਪਰਜੀਵੀ  (ਪਲਾਜ਼ਮੋਡੀਅਮ) ਦੀ ਮੌਜੂਦਗੀ ਕਰਕੇ ਹੁੰਦਾ ਹੈ। ਪਰ ਇਸ ਤੱਥ ਦੀ ਪੜਚੋਲ ਕਿ ਇਹ ਪਰਜੀਵੀ ਮਨੁੱਖ ਦੇ ਸਰੀਰ ਵਿਚ ਕਿਵੇਂ ਪਹੁੰਚ ਰਿਹਾ ਹੈ, ਇਹ ਸਵਾਲ ਹਰ ਵਿਗਿਆਨੀ ਲਈ ਹੱਲ ਕਰਨਾ ਮੁਸ਼ਕਿਲ ਹੋਇਆ ਪਿਆ ਸੀ। ਮਈ 1895 ਵਿਚ ਰੌਸ ਨੇ ਇਸ ਪਰਜੀਵੀ ਦੇ ਸ਼ੁਰੂਆਤੀ ਪੜਾਅ ਦਾ ਅਧਿਐਨ ਕੀਤਾ। ਪਰ ਕੁਝ ਸਮੇਂ ਲਈ ਰੌਸ ਨੂੰ ਆਪਣੇ ਇਸ ਕੰਮ ਨੂੰ ਰੋਕਣਾ ਪਿਆ। ਬੈਂਗਲੁਰੂ ਵਿਚ ਚੱਲ ਰਹੇ ਹੈਜ਼ੇ ਦੇ ਪ੍ਰਕੋਪ ਦੀ ਜਾਂਚ ਕਰਨ ਲਈ ਉਸ ਨੂੰ ਉੱਥੇ ਜਾਣਾ ਪਿਆ।

ਮੈਨਸਨ ਦੀ ਸਹਿਮਤੀ ਨਾਲ ਉਸ ਨੇ ਇਥੋਂ ਛੁੱਟੀ ਲੈਅ ਲਈ। ਅਪ੍ਰੈਲ 1896 ਵਿਚ ਉਸਨੇ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਸਿਗੁਰ ਘਾਟੀ ਦਾ ਦੌਰਾ ਕੀਤਾ। ਇੱਥੇ ਉਸਨੇ ਡੈਪਲਡ ਵਿੰਗਡ (ਗਿਰੇ ਹੋਏ ਖੰਬ) ਨਾਂ ਦੇ ਮੱਛਰ ਦਾ ਅਧਿਐਨ ਕੀਤਾ। ਫਿਰ ਉਸਨੂੰ ਉੱਤਰ ਪ੍ਰਦੇਸ਼ ਵਿੱਚ ਸਿਕੰਦਰਬਾਦ ਵਿਚ ਤਬਦੀਲ ਕਰ ਦਿੱਤਾ ਗਿਆ। ਇੱਥੇ ਉਸਨੇ ਡੈਪਲਡ ਵਿੰਗਡ (ਇਸ ਮੱਛਰ ਨੂੰ ਐਨੋਫ਼ਲੀਜ ਮੱਛਰ ਵੀ ਕਿਹਾ ਜਾਂਦਾ ਹੈ) ਮੱਛਰ ਤੇ ਦੁਬਾਰਾ ਅਧਿਐਨ ਕੀਤਾ।  ਉਸ ਨੇ ਇਸ ਮੱਛਰ ਦੇ ਮਿਹਦੇ ਨੂੰ ਕੱਟ ਕੇ ਸੂਖਮਦਰਸ਼ੀ ਯੰਤਰ ਹੇਠਾਂ ਗਹੁ ਨਾਲ਼ ਵੇਖਿਆ।

ਇੱਥੇ ਇਹ ਦਸਣਾ ਵੀ ਜਰੂਰੀ ਹੋਵੇਗਾ, ਕਿ ਉਹ ਇਹ ਮੱਛਰ ਕਿਸੇ ਨਾ ਕਿਸੇ ਮਲੇਰੀਏ ਦੇ ਮਰੀਜਾਂ ਦਾ ਲਹੂ ਚੂਸ ਕੇ ਆਇਆ ਹੋਵੇਗਾ। ਜਿਸ ਕਾਰਨ ਇਸ ਮੱਛਰ ਦੇ ਉੱਪਰ ਬਹੁਤ ਸਾਰੀਆਂ ਗੋਲਾਕਾਰ ਬਣਤਰਾਂ ਬਣੀਆਂ ਹੋਈਆਂ ਸਨ। ਜੋ ਕਿ ਕਿਸੇ ਆਮ ਮੱਛਰ ਦੇ ਉੱਪਰ ਨਹੀਂ ਹੁੰਦੀਆਂ। 20 ਅਗਸਤ, 1897 ਨੂੰ ਰੋਨਾਲਡ ਨੇ ਇਹ ਪੁਸ਼ਟੀ ਕੀਤੀ ਕਿ, ਮੱਛਰਾਂ ਦੀਆਂ ਇਹਨਾਂ ਗੋਲਾਕਾਰ ਬਣਤਰਾਂ ਵਿਚ ਹੀ ਮਲੇਰੀਏ ਦਾ ਪਰਜੀਵ (ਪਲਾਜ਼ਮੋਡੀਅਮ) ਮੌਜੂਦ ਹੁੰਦੇ ਹਨ। ਇਸ ਪਰਜੀਵ ਦੇ ਕਾਰਨ ਹੀ ਮਨੁੱਖਾਂ ਦੇ ਸਰੀਰ ਅੰਦਰ ਮਲੇਰੀਆ ਫੈਲਦਾ ਹੈ। ਅਗਲੇ ਹੀ ਦਿਨ ਉਸਨੇ ਇਹ ਪੁਸ਼ਟੀ ਵੀ ਕਰ ਦਿੱਤੀ ਕਿ, ਇਹ ਪਰਜੀਵ ਕਿਸ ਤਰ੍ਹਾਂ ਵਧਦਾ ਫੁਲਦਾ ਹੈ। ਅਖੀਰ 27 ਅਗਸਤ , 1897 ਨੂੰ ਰੋਨਾਲਡ ਰੌਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਰਾਹੀਂ ਆਪਣੀਆਂ ਖੋਜਾਂ ਨੂੰ ਪ੍ਰਕਾਸ਼ਿਤ ਕਰਵਾ ਕੇ ਦੁਨੀਆਂ ਸਾਹਮਣੇ ਰੱਖ ਦਿੱਤਾ।

ਨੋਬਲ ਪੁਰਸਕਾਰ ਅਤੇ ਇਸ ਦੁਨੀਆ ਤੋਂ ਵਿਦਾਇਗੀ---

1911 ਵਿਚ ਰੋਨਾਲਡ ਦੀ ਇਸ ਖੋਜ ਸਦਕਾ ਉਸਨੂੰ ਨੋਬਲ ਪੁਰਸਕਾਰ ਮਿਲਿਆ।  ਰੋਨਾਲਡ ਰੌਸ ਆਪਣੀ ਜਿੰਦਗੀ ਦੇ ਅਖੀਰਲੇ ਸਮੇਂ ਵਿੱਚ ਸਾਹ ਦੀ ਬਿਮਾਰੀ ਨਾਲ ਪੀੜਤ ਰਿਹਾ। 16 ਸਤੰਬਰ, 1932 ਨੂੰ 75 ਸਾਲ ਦੀ ਉਮਰ ਵਿਚ ਦੌਰਾ ਪੈਣ ਕਾਰਨ ਇਸ ਦੀ ਮੌਤ ਹੋ ਗਈ, ਤੇ ਇਹ ਮਹਾਨ ਵਿਗਿਆਨੀ ਸਦਾ ਲਈ ਇਸ ਦੁਨੀਆਂ ਤੋਂ ਵਿਦਾਇਗੀ ਲੈਅ ਗਿਆ।



Post a comment

0 Comments