Learn about Edward Jenner, the pioneer of the vaccination process and the great physician in punjabi

ਡੋਨਾਲਡ ਹਾਪਕਿਨਜ਼ ਨੇ ਐਡਵਰਡ ਜੈਨਰ ਦੀ ਸਿਫਤ ਵਿਚ ਕਿਹਾ ਹੈ, ਕਿ ਜੈਨਰ ਨੇ ਚੇਚਕ ਦਾ ਟੀਕਾ ਤਿਆਰ ਕਰਨ ਦੀ ਕੇਵਲ ਕਲਪਨਾ ਹੀ ਨਹੀਂ ਕੀਤੀ, ਬਲਕਿ ਖੁਦ ਟੀਕਾ ਬਣਾ ਕੇ ਸਫਲ ਪਰੀਖਣ ਕਰਕੇ ਆਪਣੀ ਖੋਜ ਮੈਡੀਕਲ ਵਿਭਾਗ ਦੇ ਸਾਹਮਣੇ ਰੱਖ ਦਿੱਤੀ ਸੀ।

ਐਡਵਰਡ ਜੈਨਰ ਦਾ ਜਨਮ ਅਤੇ ਮੁਢਲੀ ਸਿੱਖਿਆ--

ਐਡਵਰਡ ਜੈਨਰ ਦਾ ਜਨਮ 17 ਮਈ, 1749 ਨੂੰ ਇੰਗਲੈਂਡ ਦੇ ਬਰਕਲੇ ਨਾਂ ਦੇ ਇਕ ਛੋਟੇ ਜਿਹੇ ਕਸਬੇ ਵਿਚ ਹੋਇਆ। ਇਸ ਦੇ ਪਿਤਾ ਬਰਕਲੇ ਦੇ ਵਿਕਰੇਤਾ ਸਨ। ਜੈਨਰ ਹਾਲੇ ਪੰਜ ਸਾਲ ਦਾ ਬੱਚਾ ਸੀ, ਜਦੋਂ ਇਹ ਅਨਾਥ ਹੋ ਗਿਆ ਸੀ। ਇਸਦਾ ਪਾਲਣ ਪੋਸ਼ਣ ਇਸਦੇ ਵੱਡੇ ਭਰਾ ਨੇ ਕੀਤਾ। ਜੈਨਰ ਨੇ ਆਪਣੀ ਮੁੱਢਲੀ ਸਿੱਖਿਆ ਸੋਡਬਰੀ ਨਾਂ ਦੇ ਇਕ ਛੋਟੇ ਜਿਹੇ ਕਸਬੇ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ। 14 ਸਾਲ ਦੀ ਉਮਰ ਵਿਚ ਉਹ ਡੈਨੀਅਲ ਨਾਂ ਦੇ ਇਕ ਸਰਜਨ ਕੋਲ ਗਿਆ। ਅਤੇ ਤਕਰੀਬਨ 7 ਸਾਲ ਇਸ ਦੇ ਅਧੀਨ ਰਹਿ ਕੇ ਆਪਣੀ ਸਰਜਰੀ ਦੀ ਸਿੱਖਿਆ ਪ੍ਰਾਪਤ ਕੀਤੀ। 

21 ਸਾਲ ਦੀ ਉਮਰ ਵਿਚ ਉਸ ਨੂੰ ਸੈਂਟ ਜਾਰਜ ਹਸਪਤਾਲ਼ ਵਿਚ ਅਪਰੈਂਟਸ਼ਿਪ ਮਿਲ ਗਈ। ਅਤੇ ਜਾਨ ਹੰਟਰ ਦੇ ਅਧੀਨ ਰਹਿ ਕੇ ਸਰੀਰ ਵਿਗਿਆਨ ਬਾਰੇ ਜਾਣਕਾਰੀ ਹਾਸਿਲ ਕੀਤੀ। ਜੈਨਰ ਨੇ ਵਿਲੀਅਮ ਹਾਰਵੇ ਬਾਰੇ ਖੂਬ ਪੜ੍ਹਿਆ। ਹਾਰਵੇ ਦੀ ਕਹੀ ਇਕ ਗੱਲ ਸੋਚੋ ਨਾ, ਕੋਸ਼ਿਸ ਕਰੋ,ਉਸ ਨੇ ਹਮੇਸ਼ਾ ਅਪਣਾ ਕੇ ਰੱਖੀ। 1773 ਵਿਚ ਉਹ ਇਕ ਸਫ਼ਲ ਡਾਕਟਰ ਅਤੇ ਸਰਜਨ ਬਣ ਗਿਆ ਸੀ। 

ਗਲੌਸ਼ਟਰਸ਼ਰ ਨਾਂ ਦੀ ਇਕ ਮੈਡੀਕਲ ਸੁਸਾਇਟੀ ਬਣਾ ਕੇ ਕਾਓਪੌਕਸ ਬਾਰੇ ਜਾਣਨਾ--

1774 ਵਿੱਚ ਜੈਨਰ ਅਤੇ ਇਸ ਦੇ ਸਾਥੀਆਂ ਨੇ ਮਿਲ ਕੇ ਇਕ ਗਲੌਸ਼ਟਰਸ਼ਰ ਨਾਂ ਦੀ ਇਕ ਮੈਡੀਕਲ ਸੁਸਾਇਟੀ ਬਣਾਈ। ਇਸ ਸੁਸਾਇਟੀ ਦੇ ਮੈਂਬਰ ਮੈਡੀਕਲ ਵਿਸ਼ਿਆਂ ਦੇ ਪੇਪਰ ਆਪਸ ਵਿੱਚ ਬੈਠ ਕੇ ਵਿਚਾਰਿਆ ਕਰਦੇ ਸਨ। ਅਤੇ ਖਾਸ ਕਰਕੇ ਚੇਚਕ ਨਾਂ ਦੀ ਬਿਮਾਰੀ ਬਾਰੇ, ਜਿਸ ਤੋਂ ਉਸ ਸਮੇਂ ਪੂਰਾ ਯੂਰਪ ਪ੍ਰਭਾਵਿਤ ਹੋ ਚੁੱਕਾ ਸੀ। ਇਸ ਸੁਸਾਇਟੀ ਦੇ ਸਾਰੇ ਮੈਂਬਰ ਆਪਣੀ ਸਮਝ ਮੁਤਾਬਕ ਚੇਚਕ ਦੇ ਇਲਾਜ ਸਬੰਧੀ ਆਪਣੇ ਆਪਣੇ ਤੱਥ ਪੇਸ਼ ਕਰਦੇ। 

ਉਸ ਸਮੇਂ ਇੱਕ ਕਹਾਵਤ ਬਹੁਤ ਮਸ਼ਹੂਰ ਸੀ, ਕਿ ਜਿਸ ਨੂੰ ਕਾਓਪੌਕਸ ਹੋਇਆ ਹੋਵੇ, ਉਸ ਨੂੰ ਚੇਚਕ ਨੀ ਹੋ ਸਕਦਾ। (ਕਾਓਪੌਕਸ ਗਾਵਾਂ ਵਿਚ ਪਾਈ ਜਾਣ ਵਾਲੀ ਬਿਮਾਰੀ ਹੈ। ਜਿਹੜੇ ਵਿਅਕਤੀ ਇਸ ਵਾਇਰਸ ਨਾਲ ਪੀੜਤ ਗਾਵਾਂ ਦਾ ਦੁੱਧ ਚੋਦੇਂ ਸਨ, ਉਨ੍ਹਾਂ ਦੇ ਹੱਥਾਂ ਤੇ ਛੋਟੇ ਛੋਟੇ ਦਾਗ਼ ਜਾਂ ਫਿਨਸੀਆਂ ਹੋ ਜਾਦੀਆਂ ਸਨ। ਪਰ ਇਸ ਨਾਲ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸੀ। ਉਹਨਾਂ ਦੇ ਹੱਥ ਛੇਤੀ ਠੀਕ ਹੋ ਜਾਂਦੇ ਸਨ।) 

ਇਸ ਕਹਾਵਤ ਦੀ ਜਾਂਚ ਕਰਨ ਲਈ ਜੈਨਰ ਵੱਖ ਵੱਖ ਥਾਵਾਂ ਤੇ ਗਿਆ, ਜਿੱਥੇ ਗਊਆਂ ਰੱਖੀਆਂ ਹੁੰਦੀਆਂ ਸਨ। ਉਸਨੇ ਪਾਇਆ ਕਿ ਗਊਆਂ ਦੀ ਦੇਖ ਰੇਖ ਕਰ ਰਹੇ ਕਿਸੇ ਵੀ ਵਿਅਕਤੀ ਨੂੰ ਕਦੇ ਚੇਚਕ ਨਹੀਂ ਹੋਇਆ ਸੀ।

ਟੀਕੇ ਦੀ ਆਵਿਸ਼ਕਾਰ ਕਰਨਾ ਅਤੇ ਇਸ ਪ੍ਰਕਿਰਿਆ ਦੀ ਟੀਕਾਕਰਣ ਸ਼ਬਦ ਵਜੋਂ ਪੁਸ਼ਟੀ ਕਰਨੀ-- 

ਰਿਕਾਰਡ ਦਸਦੇ ਹਨ ਕਿ ਟੀਕਾਕਰਣ ਸ਼ਬਦ ਦਾ ਪਹਿਲੀ ਵਾਰੀ ਪ੍ਰਯੋਗ ਐਡਵਰਡ ਜੈਨਰ ਨੇ ਹੀ ਕੀਤਾ ਸੀ। ਟੀਕਾਕਰਣ ਇਕ ਪ੍ਰਕਿਰਿਆ ਹੈ, ਜਿਸ ਵਿਚ ਇਕ ਹਾਨੀਰਹਿਤ ਵਾਇਰਸ ਨੂੰ, ਐਂਟੀਬਾਡੀਜ਼ ਤਿਆਰ ਕਰਨ ਲਈ ਕਿਸੇ ਹਾਨੀਕਾਰਕ ਵਾਇਰਸ ਨਾਲ ਪੀੜਤ ਵਿਅਕਤੀ ਦੇ ਸਰੀਰ ਵਿਚ ਭੇਜਿਆ ਜਾਂਦਾ ਹੈ। ਜੈਨਰ ਨੂੰ ਪੂਰਾ ਯਕੀਨ ਹੋ ਚੁੱਕਿਆ ਸੀ, ਕਿ ਕਾਓਪੌਕਸ ਨਾਲ ਚੇਚਕ ਜਿਹੀ ਭਿਆਨਕ  ਬਿਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ। 

ਉਸਨੇ ਇਸਦਾ ਪਰੀਖਣ ਕਰਨ ਚਾਹਿਆ। ਆਪਣੇ ਤੱਥ ਦੀ ਪੁਸ਼ਟੀ ਲਈ ਉਸਨੇ 14 ਮਈ, 1796 ਨੂੰ ਇੱਕ ਅੱਠ ਸਾਲ ਦੇ ਬੱਚੇ ਤੇ ਕਾਓਪੌਕਸ ਦਾ ਟੀਕਾ ਲਾਇਆ। ਇਸ ਕਾਓਪੌਕਸ ਦਾ ਸੈਂਪਲ ਉਸਨੇ ਨੈਲਮਸ ਨਾਂ ਦੀ ਔਰਤ ਦੇ ਹੱਥਾਂ ਤੇ ਪਏ ਹੋਏ ਛੋਟੇ ਛੋਟੇ ਛਾਲਿਆਂ ਤੋਂ ਲਿਆ ਸੀ।ਉਸ ਦੇ ਹੱਥਾਂ ਦੇ ਇਹ ਛਾਲੇ ਕਾਓਪੌਕਸ ਕਰਕੇ ਹੋਏ ਸਨ।  ਟੀਕਾ ਲਾਉਣ ਤੋਂ ਕੁਝ ਸਮੇਂ ਬਾਅਦ ਉਸ ਬੱਚੇ ਨੂੰ ਥੋੜ੍ਹਾ ਬੁਖਾਰ ਹੋਇਆ, ਪਰ ਬਾਅਦ ਵਿਚ ਉਹ ਠੀਕ ਹੋ ਗਿਆ ਸੀ। 

ਫਿਰ ਉਸਨੇ ਆਪਣੀ ਕੀਤੀ ਕਲਪਨਾ ਨੂੰ ਪਰਖਣ ਦੀ ਕੋਸ਼ਿਸ਼ ਅੱਗੇ ਵਧਾਈ।  ਉਸਨੇ ਉਸਵਿਅਕਤੀ ਦੇ ਸਰੀਰ ਵਿੱਚੋਂ ਖੂਨ ਦਾ ਸੈਂਪਲ ਲਿਆ ਜਿਸ ਵਿੱਚ ਚੇਚਕ ਹਲੇ ਸ਼ੁਰੂਆਤੀ ਦੌਰ ਵਿੱਚ ਸੀ। ਫਿਰ ਇਸ ਖੂਨ ਦੇ ਪਲਾਜ਼ਮਾ ਨੂੰ ਉਸੇ ਬੱਚੇ ਦੇ ਸਰੀਰ ਵਿਚ ਇੰਜੈਕਟ ਕੀਤਾ। ਮੈਡੀਕਲ ਖੇਤਰ ਦੇ ਕੁਝ ਲੋਕ ਹੋ ਇਸ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਸਨ, ਉਹ ਸਭ ਇਸ ਇਸਦਾ ਅਸਰ ਵੇਖ ਕੇ ਹੈਰਾਨ ਰਹਿ ਗਏ। ਉਹ ਬੱਚਾ ਬਿਲਕੁਲ ਠੀਕ ਸੀ। ਉਸ ਵਿੱਚ ਚੇਚਕ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਮਿਲੇ।

ਜੈਨਰ ਨੇ ਆਪਣੀ ਇਸ ਖੋਜ ਦੇ ਪੇਪਰ ਛਪਵਾ ਕੇ ਰਾਇਲ ਸੁਸਾਇਟੀ ਨੂੰ ਭੇਜੇ। ਪਰ ਤਦ ਰਾਇਲ ਸੁਸਾਇਟੀ ਨੇ ਇਹ ਪੇਪਰ ਪ੍ਰਕਾਸ਼ਿਤ ਨਹੀਂ ਕੀਤੇ। ਰਾਇਲ ਸੁਸਾਇਟੀ ਵੱਲੋਂ ਇਸ ਬਾਰੇ ਬਾਰੀਕੀ ਵਿਚ ਜਾਂਚ ਕੀਤੀ ਗਈ। ਜਦ ਜੈਨਰ ਨੇ ਪੂਰੇ 23 ਅਜਿਹੇ ਕੇਸ ਜੋ ਹੁਣ ਚੇਚਕ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਸਨ, ਦੀ ਲਿਸਟ ਰਾਇਲ ਸੁਸਾਇਟੀ ਨੂੰ ਭੇਜੀ ਫਿਰ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ, ਕਿ ਇਹ ਪ੍ਰਕਿਰਿਆ ਹੀ ਚੇਚਕ ਨੂੰ ਖਤਮ ਕਰੇਗੀ। ਜੈਨਰ ਵੱਲੋਂ ਕੀਤੀ ਖੋਜ ਜਲਦ ਹੀ ਪੂਰੇ ਯੂਰਪ ਵਿਚ ਫੈਲ ਗਈ।

 ਇਸ ਮੁਹਿੰਮ ਨੂੰ ਹੋਰ ਵਿਕਸਿਤ ਕਰਨ ਲਈ ਪਾਰਲੀਮੈਂਟ ਵਿੱਚ ਪ੍ਰਮਾਣਤਾ ਮਿਲਣ ਤੋਂ ਬਾਅਦ ਜੈਨਰ ਨੂੰ 10,000 ਪਾਉਂਡ ਦੇਣ ਦੀ ਘੋਸ਼ਣਾ ਕੀਤੀ ਗਈ। ਬਾਅਦ ਵਿੱਚ ਕਾਫੀ ਜਿਆਦਾ ਲੋੜ ਪੈਣ ਤੇ ਹੋਰ ਟੀਕੇ ਤਿਆਰ ਕਰਨ ਲਈ ਰਾਇਲ ਕਾਲਜ ਆਫ ਫਿਜ਼ਿਕਸੀਅਨ ਵੱਲੋਂ ਵੀ 20,000 ਪਾਉਂਡ ਦੀ ਰਾਸ਼ੀ ਦਿੱਤੀ ਗਈ।

ਬ੍ਰਿਟੇਨ ਦੇ ਕਿੰਗ ਜਾਰਜ ਚੌਥੇ ਦੇ ਡਾਕਟਰ ਵਜੋਂ ਨਿਯੁਕਤ ਹੋਣਾ, ਅਤੇ ਇਸ ਸੰਸਾਰ ਤੋਂ ਵਿਦਾ ਲੈਣੀ--

ਜੈਨਰ ਨੂੰ 1802 ਵਿਚ ਅਮੈਰੀਕਨ ਦੀ ਅਕੈਡਮੀ ਆਫ ਆਰਟਸ ਦਾ ਮੈਂਬਰ ਨਿਯੁਕਤ ਕੀਤਾ ਗਿਆ। ਫਿਰ ਚਾਰ ਸਾਲ ਬਾਅਦ ਜੈਨਰ ਨੂੰ ਲੰਡਨ ਦੀ ਜਨੇਰਿਅਨ ਨਾਂ ਦੀ ਇਕ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

1811 ਵਿਚ ਉਹ ਲੰਡਨ ਵਿਚ ਵਾਪਿਸ ਆ ਗਿਆ। ਇੱਥੇ ਉਸਨੇ ਪਾਇਆ ਕਿ ਚੇਚਕ ਦੇ ਮਾਮਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਬਹੁਤ ਘਟ ਗਈ ਸੀ। 1821 ਵਿਚ ਉਸਨੂੰ ਬ੍ਰਿਟੇਨ ਦੇ ਕਿੰਗ ਜਾਰਜ ਚੌਥੇ ਦਾ ਡਾਕਟਰ ਨਿਯੁਕਤ ਕੀਤਾ ਗਿਆ। 

25 ਜਨਵਰੀ, 1823 ਨੂੰ ਉਸ ਨੂੰ ਅਧਰੰਗ ਹੋ ਗਿਆ। ਜੈਨਰ ਦੇ ਸਰੀਰ ਦਾ ਸੱਜੇ ਪਾਸੇ ਵਾਲਾ ਹਿਸਾ ਪੂਰੀ ਤਰ੍ਹਾਂ ਬਲਾਕ ਹੋ ਗਿਆ ਸੀ। 26 ਜਨਵਰੀ, 1823 ਨੂੰ ਇਸ ਮਹਾਨ ਚਕਿਤਸਕ ਵਿਗਿਆਨੀ ਦੀ ਮੌਤ ਹੋ ਗਈ ਸੀ।Post a comment

0 Comments