Let's learn about the great astronomer Nicholas Copernicus in punjabi

ਨਿਕੋਲਸ ਕੌਪਰਨੀਕਸ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ, ਕਿ ਧਰਤੀ ਸਥਿਰ ਅਵਸਥਾ ਵਿੱਚ ਖੜੀ ਹੈ, ਅਤੇ ਇਹ ਪੂਰੇ ਬ੍ਰਹਿਮੰਡ ਦੇ ਕੇਂਦਰ ਵਿਚ ਸਥਿਤ ਹੈ। ਸਾਡੀ ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ, ਇਹ ਗੱਲ ਨਿਕੋਲਸ ਨੇ ਹੀ ਸਭ ਤੋਂ ਪਹਿਲਾਂ ਕਹੀ ਸੀ।

ਨਿਕੋਲਸ ਕੌਪਰਨੀਕਸ ਦਾ ਜਨਮ ਅਤੇ ਇਸਦੀ ਮੁੱਢਲੀ ਸਿੱਖਿਆ--

ਨਿਕੋਲਸ ਕੌਪਰਨੀਕਸ ਦਾ ਜਨਮ 19 ਫਰਵਰੀ 1473 ਨੂੰ ਪੋਲੈਂਡ ਦੇ ਟੌਰਨ ਸ਼ਹਿਰ ਵਿਚ ਹੋਇਆ ਸੀ। ਨਿਕੋਲਸ ਦੇ ਬਚਪਨ ਵਿਚ ਹੀ ਇਸ ਦੇ ਪਿਤਾ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਇਸਦੇ ਮਾਮੇ ਨੇ ਇਸਦੀ ਦੇਖਭਾਲ ਕੀਤੀ। ਨਿਕੋਲਸ ਨੇ ਆਪਣੀ ਮੁੱਢਲੀ ਸਿੱਖਿਆ ਇਥੇ ਹੀ ਕੀਤੀ। 

ਹਾਲਾਂਕਿ ਕੋਈ ਇਸਦੀ ਮੁੱਢਲੀ ਸਿੱਖਿਆ ਦੇ ਕੋਈ ਮੌਜੂਦਾ ਜੀਵਤ ਦਸਤਾਵੇਜ਼ ਨਹੀਂ ਹਨ। ਪਰ ਕੁਝ ਇਤਹਾਸਕਾਰਾਂ ਨੇ ਲਿਖਿਆ ਕਿ ਨਿਕੋਲਸ ਨੇ ਟੌਰਨ ਦੇ ਸੈਂਟ ਜੋਹਨ ਸਕੂਲ ਵਿੱਚ ਆਪਣੀ ਸਿੱਖਿਆ ਆਰੰਭ ਕੀਤੀ। ਫਿਰ 1491 ਵਿਚ ਇਥੇ ਹੀ ਸਥਿਤ ਜੈਜੀਲੋਨੀਅਨ ਯੂਨੀਵਰਸਿਟੀ (ਕੋਰਾਕੋ) ਵਿੱਚ ਮੈਟ੍ਰਿਕ ਪਾਸ ਕੀਤੀ। ਉਸ ਸਮੇਂ ਇਸ ਯੂਨੀਵਰਸਿਟੀ ਨੂੰ ਖਗੋਲ-ਵਿਗਿਆਨਿਕ ਸਕੂਲ ਕਿਹਾ ਜਾਂਦਾ ਸੀ। ਇਸ ਯੂਨੀਵਰਸਿਟੀ ਵਿੱਚ ਐਲਬਰਟ ਬਰੂਡਜੈਵਸਕੀ ਇਕ ਫ਼ਿਲਾਸਫ਼ਰ ਦੇ ਤੌਰ ਤੇ' ਪੜਾਉਂਦੇ ਸਨ। ਪਰ ਯੂਨੀਵਰਸਿਟੀ ਤੋਂ ਬਾਹਰ ਖਗੋਲ ਦੇ ਵਿਸ਼ੇ ਬਾਰੇ ਪੜਾਇਆ ਕਰਦੇ ਸਨ। ਕੌਪਰਨੀਕਸ ਇਨ੍ਹਾਂ ਕੋਲੋਂ ਖਗੋਲ ਦੇ ਵਿਸ਼ੇ ਬਾਰੇ ਜਾਣਕਾਰੀ ਲਿਆ ਕਰਦਾ ਸੀ। ਇਸੇ ਯੂਨੀਵਰਸਿਟੀ ਵਿਚ ਉਸਨੇ ਗਣਿਤ ਦੀ ਸਿੱਖਿਆ ਵੀ ਹਾਸਿਲ ਕੀਤੀ।

1496 ਵਿਚ ਉਹ ਇਟਲੀ ਗਿਆ, ਅਤੇ ਡੋਮੇਨਿਕੋ ਮਾਰੀਆ ਨੋਵਰਾ ਨਾਂ ਦੀ ਇਕ ਮਸ਼ਹੂਰ ਇਟਾਲੀਅਨ ਵਿਗਿਆਨਿਕਾ ਨੂੰ ਮਿਲਿਆ, ਅਤੇ ਖਗੋਲ ਵਿਗਿਆਨ ਦੀ ਖੋਜ ਦੇ ਕੰਮਾਂ ਵਿਚ ਉਸ ਦਾ ਸਹਾਇਕ ਬਣ ਗਿਆ। 1501 ਤੋਂ 1503 ਦੇ ਸਮੇਂ ਦੌਰਾਨ ਉਸ ਨੇ ਯੂਨੀਵਰਸਿਟੀ ਆਫ ਪਡੂਆ ਤੋਂ ਮੈਡੀਕਲ ਦੇ ਖੇਤਰ ਵਿੱਚ ਵੀ ਸਿੱਖਿਆ ਹਾਸਿਲ ਕੀਤੀ। ਫਿਰ ਉਸ ਨੇ ਕੈਨਨ ਦੇ ਲਾਅ ਉੱਪਰ ਵੀ ਡਿਗਰੀ ਹਾਸਿਲ ਕੀਤੀ। ਇੱਥੇ ਹੀ ਉਸਦੀ ਰੁਚੀ ਖਗੋਲ ਵਿਗਿਆਨ, ਜੂਮੈਟਰੀ ਅਤੇ ਖਗੋਲ ਦੇ ਵਿਸ਼ਿਆਂ ਵਿਚ ਹੋਈ। 

ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਾਪਿਸ ਪੋਲੈਂਡ ਆਉਣਾ--

ਇਟਲੀ ਵਿਚ ਆਪਣੀ ਯੂਨੀਵਰਸਿਟੀ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਵਾਪਿਸ ਪੋਲੈਂਡ ਆ ਗਿਆ। ਖਗੋਲ ਦੇ ਵਿਸ਼ੇ ਤੇ ਜਿੱਥੇ ਕਿਤੇ ਕੋਈ ਭਾਸ਼ਣ ਹੁੰਦਾ, ਉਹ ਉਥੇ ਪਹੁੰਚ ਕੇ ਉਸ ਸਮੇਂ ਦੇ ਵਿਗਿਆਨੀਆਂ ਨੂੰ ਧਿਆਨ ਨਾਲ ਸੁਣਦਾ। ਸੁਣਨ ਤੋਂ ਬਾਅਦ ਉਸਦੇ ਮਨ ਵਿਚ ਜੋ ਵੀ ਵਿਚਾਰ ਉਤਪੰਨ ਹੁੰਦੇ, ਉਸ ਨੂੰ ਲਿਖ ਲੈਂਦਾ। 

ਆਪਣੀ ਯੂਨੀਵਰਸਿਟੀ ਦੇ ਸਮੇਂ ਦੌਰਾਨ ਉਸ ਨੇ ਖਗੋਲ ਵਿਗਿਆਨ ਤੇ ਜੋ ਕੁਝ ਲਿਖਿਆ, ਉਹ ਲਿਖਤਾਂ ਸਾਇਦ ਅੱਜ ਵੀ ਪੋਲੈਂਡ ਦੀ ਉਪਸਾਲਾ ਯੂਨੀਵਰਸਿਟੀ ਵਿੱਚ ਮੌਜੂਦ ਹੈ। ਉਸ ਸਮੇਂ ਖਗੋਲ ਵਿਗਿਆਨ ਬਾਰੇ ਉਸ ਨੇ ਵੱਖ ਵੱਖ ਥਾਵਾਂ ਤੋਂ ਜਾਣਕਾਰੀ ਇਕੱਠੀ ਕੀਤੀ ਸੀ ਅਤੇ ਉਪਸਾਲਾ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਇਹ ਸਭ ਜਮ੍ਹਾ ਕਰਵਾਇਆ।

1503 ਤੋਂ 1510 ਦੇ  ਸਮੇਂ ਦੌਰਾਨ ਉਹ ਬਿਸ਼ਪ ਦੇ ਇੱਕ ਕਿਲ੍ਹੇ ਵਿਚ ਰਿਹਾ, ਅਤੇ ਆਪਣੀ ਅਧਿਕਾਰਤ ਸਮਰੱਥਾ ਅਨੁਸਾਰ ਉਸਨੇ ਵੱਖ ਵੱਖ  ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਫਰਜਾਂ ਵਿਚ ਵੀ ਹਿੱਸਾ ਲੈਂਦਾ ਰਿਹਾ। 

ਹੇਲੀਓਸੈਂਟ੍ਰਿਕ ਸਿਧਾਂਤ ਦੀ ਰੂਪ ਰੇਖਾ ਤਿਆਰ ਕਰਨੀ--

ਨਿਕੋਲਸ ਕੌਪਰਨੀਕਸ ਤੋਂ ਪਹਿਲਾਂ ਇਹ ਮਨੌਤ ਸੀ, ਕਿ ਧਰਤੀ ਬ੍ਰਹਿਮੰਡ ਦੇ ਕੇਂਦਰ ਵਿਚ ਸਥਿਤ ਹੈ। ਪਰ ਨਿਕੋਲਸ ਪਹਿਲਾ ਵਿਗਿਆਨੀ ਹੋਇਆ, ਜਿਸ ਨੇ ਧਰਤੀ ਨੂੰ ਬ੍ਰਹਿਮੰਡ ਦੇ ਕੇਂਦਰ ਤੋਂ ਬਾਹਰ ਅਤੇ ਸੂਰਜ ਨੂੰ ਗ੍ਰਹਿ ਚੱਕਰ ਕੇਂਦਰ ਵਿਚ ਦਰਸਾਇਆ। ਆਪਣੇ ਹੇਲੀਓਸੈਂਟ੍ਰਿਕ ਸਿਧਾਂਤ ਦਾ ਇਕ ਖਰੜਾ ਤਿਆਰ ਕੀਤਾ, ਜਿਸ ਵਿਚ ਉਸਨੇ ਆਪਣੀ ਕਲਪਨਾ ਦਾ ਵਰਨਣ ਕੀਤਾ ਸੀ। 

ਕੌਪਰਨੀਕਸ 1532 ਤਕ ਆਪਣੇ ਇਸ ਸਿਧਾਂਤ ਉੱਪਰ ਪੂਰੀ ਤਰ੍ਹਾਂ ਖੋਜ ਕਰ ਚੁੱਕਾ ਸੀ। ਕਿ ਧਰਤੀ ਹੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ। 1533 ਵਿਚ ਜਰਮਨ ਦੇ ਇੱਕ ਫ਼ਿਲਾਸਫ਼ਰ ਨੇ ਕੌਪਰਨੀਕਸ ਦੇ ਸਿਧਾਂਤ ਉੱਪਰ ਭਾਸ਼ਣ ਦਿੱਤਾ। ਕੁੱਝ ਬੁੱਧੀਜੀਵੀ ਵਰਗ ਨੇ ਇਸ ਭਾਸ਼ਣ ਨੂੰ ਸੁਣ ਕੇ ਇਸ ਖੋਜ ਵਿਚ ਦਿਲਚਸਪੀ ਦਿਖਾਈ।

ਕੌਪਰਨੀਕਸ ਨੇ ਦੱਸਿਆ ਕਿ ਧਰਤੀ, ਮੰਗਲ, ਸ਼ਨੀ ਅਤੇ ਬਾਕੀ ਗ੍ਰਹਿ ਸੂਰਜ ਦੇ ਦੁਆਲੇ ਘੁੰਮ ਰਹੇ ਹਨ। ਉਸ ਨੇ ਗ੍ਰਹਿਆਂ ਦੇ ਚੱਕਰਨੁਮਾ ਰਸਤਿਆਂ ਬਾਰੇ ਵੀ ਕਈ ਸਮੀਕਰਨਾਂ ਅਤੇ ਸਿਧਾਂਤਾਂ ਦੀ ਵਿਆਖਿਆ ਕੀਤੀ। ਹੌਲੀ ਹੌਲੀ ਉਸ ਨੇ ਇਹ ਵੀ ਖੋਜ ਕੀਤੀ, ਕਿ ਮੰਗਲ ਗ੍ਰਹਿ ਇਕ ਚਮਕਦਾਰ ਲਾਲ ਰੰਗ ਦੀ ਸ਼ਕਲ ਤੋਂ ਇਕ ਮੱਧਮ ਜਿਹੀ ਸ਼ਕਲ ਵਿੱਚ ਬਦਲ ਰਿਹਾ ਹੈ। 

ਫਿਰ ਉਸ ਨੇ ਇਹ ਵੀ ਦੱਸਿਆ ਕਿ ਇਹ ਗ੍ਰਹਿ ਵੱਖ ਵੱਖ ਗਤੀ ਤੇ ਸੂਰਜ ਦੁਆਲੇ ਘੁੰਮ ਰਹੇ ਹਨ। ਉਸ ਸਮੇਂ ਦੇ ਧਾਰਮਿਕ ਲੋਕਾਂ ਦੇ ਵਿਰੁੱਧ ਆਪਣੀ ਮਨੌਤ ਰੱਖ ਦੇਣੀ ਉਸ ਸਮੇਂ ਚੱਲ ਰਹੀਆਂ ਸਾਰੀਆਂ ਗਲਤ ਧਾਰਨਾਵਾਂ ਉੱਪਰ ਗਹਿਰੀ ਚੋਟ ਸੀ।

ਇਸ ਤੋਂ ਕੁਝ ਸਮੇਂ ਬਾਅਦ ਹੀ ਨਿਕੋਲਸ ਦੀ ਕੀਤੀ ਕਲਪਨਾ ਇਕ ਨਿਸ਼ਚਿਤ ਰੂਪ ਲੈਅ ਚੁੱਕੀ ਸੀ। ਅਰਥਾਤ ਕਈ ਵਰਗ ਦੇ ਲੋਕ ਨਿਕੋਲਸ ਦੀ ਖੋਜ ਦਾ ਸਮਰਥਣ ਕਰਨ ਨੂੰ ਤਿਆਰ ਹੋ ਗਏ ਸਨ। ਪਰ ਇਨਾ ਸਭ ਦੀ ਬੇਨਤੀ ਨੂੰ ਅਸਵੀਕਾਰ ਕਰ ਕੇ ਨਿਕੋਲਸ ਕੌਪਰਨੀਕਸ ਆਪਣੀ ਕਿਤਾਬ ਨੂੰ ਛਪਵਾਉਣ ਵਿਚ ਦੇਰੀ ਦਿਖਾ ਰਿਹਾ ਸੀ। 

ਸਾਇਦ ਉਸ ਸਮੇਂ ਦੇ ਧਾਰਮਿਕ ਅਤੇ ਤਾਨਾਸ਼ਾਹੀ ਅਮਲੇ ਵੱਲੋਂ ਕੀਤੀ ਆਲੋਚਨਾ ਨਿਕੋਲਸ ਨੂੰ ਭੈਅਭੀਤ ਕਰ ਰਹੀ ਸੀ। ਲਗਭਗ 10 ਸਾਲਾਂ ਬਾਅਦ ਉਸਨੇ ਉਸ ਸਮੇਂ ਦੀਆਂ ਸਾਰੀਆਂ ਗਲਤ ਧਾਰਨਾਵਾਂ ਉੱਪਰ ਚੋਟ ਕਰਨ ਲਈ ਕਿਤਾਬ ਛਪਵਾਉਣ ਦਾ ਫੈਸਲਾ ਕਰ ਲਿਆ। ਇਹ ਫੈਸਲਾ ਉਸ ਨੇ ਆਪਣੇ ਹੀ ਵਿਦਿਆਰਥੀ ਦੇ ਕਹਿਣ ਤੇ ਲਿਆ ਸੀ। ਜਿਸ ਨੂੰ ਕਿ ਉਹ ਆਪਣਾ ਮਿੱਤਰ ਹੀ ਸਮਝਦਾ ਸੀ।

ਨਿਕੋਲਸ ਕੌਪਰਨੀਕਸ ਦੀ ਮੌਤ ਅਤੇ ਇਸਦੀ ਕਿਤਾਬ ਦਾ ਪ੍ਰਕਾਸ਼ਿਤ ਹੋਣਾ--

1542 ਇਸਵੀ ਦੇ ਅਖੀਰਲੇ ਸਮੇਂ ਦੌਰਾਨ ਨਿਕੋਲਸ ਕੋਪਰਨੀਕਸ ਦੀ ਪੁਸਤਕ 'ਗ੍ਰਹਿਆਂ ਬਾਰੇ ਕ੍ਰਾਂਤੀਕਾਰੀ ਖੋਜਾਂ' ਨੂੰ ਪ੍ਰੈਸ ਵਿਚ ਛਪਣ ਲਈ ਭੇਜ ਦਿੱਤਾ ਗਿਆ। ਇਤਿਹਾਸਿਕ ਤੱਥਾਂ ਦੇ ਹਵਾਲੇ ਮੁਤਾਬਿਕ ਇਹ ਪੁਸਤਕ 24 ਮਈ, 1543 ਨੂੰ ਪ੍ਰਕਾਸ਼ਿਤ ਹੋਈ। ਅਤੇ ਇਸੇ ਦਿਨ ਜਦ ਉਸ ਦਾ ਦੋਸਤ ਨਿਕੋਲਸ ਦੀ ਪੁਸਤਕ ਨੂੰ ਉਸ ਦੇ ਕੋਲ ਲੈ ਕੇ ਆਇਆ ਤਾਂ ਆਪਣੀ ਕਿਤਾਬ ਨੂੰ ਵੇਖ ਕੇ ਨਿਕੋਲਸ ਨੂੰ ਬਹੁਤ ਖੁਸੀ ਹੋਈ। ਇਸ ਤੋਂ ਕੁਝ ਪਲਾਂ ਬਾਅਦ ਹੀ ਇਸ ਮਹਾਨ ਵਿਗਿਆਨੀ ਦੀ ਮੌਤ ਹੋ ਗਈ। 

Post a comment

0 Comments