About lavoisier in "Punjabi"

About lavoisier in "Punjabi"


ਲੈਵੋਜ਼ੀਅਰ ਨੇ 1789  ਵਿਚ ਟਰੀਟ ਐਲੀਮੈਂਟੇਅਰ ਨਾਂ ਦੀ ਇਕ ਕਿਤਾਬ ਛਪਵਾਈ ਜਿਸ ਦੇ ਸਿਰਲੇਖ ਵਿਚ ਗਿਆ,
"ਕੁੱਝ ਬਣਾਇਆ ਨਹੀਂ ਗਿਆ, ਕੁਝ ਗੁੰਮ ਨੀ ਹੋਇਆ, ਸਭ ਕੁਝ ਬਦਲਿਆ ਹੋਇਆ ਹੈ"।

Go down to read in english

ਲੈਵੋਜ਼ੀਅਰ ਦੇ ਜਨਮ ਅਤੇ ਮੁੱਡਲੀ ਸਿੱਖਿਆ ਬਾਰੇ ਜਾਣੋ---

ਐਂਟੋਅਨ ਲੌਰੇਂਟ-ਡੀ ਲੈਵੋਜ਼ੀਅਰ ਦਾ ਜਨਮ 26 ਅਗਸਤ, 1743 ਨੂੰ ਪੈਰਿਸ, ਫਰਾਂਸ ਦੇ ਇੱਕ ਰਿਆਸਤੀ ਅਤੇ ਅਮੀਰ ਪਰਿਵਾਰ ਵਿਚ ਹੋਇਆ ਸੀ। ਲੈਵੋਜ਼ੀਅਰ ਦੇ ਪਿਤਾ ਪੈਰਿਸ ਦੇ ਪਾਰਲੀਮੈਂਟ ਵਿਚ ਵਕੀਲ ਸਨ। ਲੈਵੋਜ਼ੀਅਰ ਹਲੇ 5 ਸਾਲਾਂ ਦਾ ਹੀ ਸੀ, ਜਦੋਂ ਇਸ ਦੀ ਮਾਂ ਦੀ ਮੌਤ ਹੋ ਗਈ ਸੀ।

ਲੈਵੋਜ਼ੀਅਰ ਨੇ ਕਾਨੂੰਨ, ਗਣਿਤ, ਖਗੋਲ ਅਤੇ ਰਸਾਇਣ ਵਿਗਿਆਨ ਦੀ ਪੜ੍ਹਾਈ ਕੀਤੀ। ਸੰਨ 1763 ਵਿਚ ਲੈਵੋਜ਼ੀਅਰ ਨੇ ਕਾਨੂੰਨ ਦੀ ਬੈਚੂਲਰ ਡਿਗਰੀ ਪ੍ਰਾਪਤ ਕੀਤੀ। ਡਿਗਰੀ ਮਿਲਣ ਤੋਂ ਬਾਅਦ ਉਸਨੂੰ ਇੱਕ ਬਾਰ ਵਿਚ ਕਾਨੂੰਨ ਦਾ ਅਭਿਆਸ ਕਰਨ ਲਈ ਲਾਇਸੈਂਸ ਜਾਰੀ ਕੀਤਾ ਗਿਆ। ਹਾਲਾਂਕਿ ਉਸਨੇ ਉਥੇ ਕਦੇ ਅਭਿਆਸ ਨਹੀਂ ਕੀਤਾ, ਬਲਕਿ ਆਪਣੇ ਇਸ ਸਮੇਂ ਅੰਦਰ ਵਿਗਿਆਨ ਦੀਆਂ ਕਿਤਾਬਾਂ ਪੜ੍ਹ ਕੇ ਵਿਗਿਆਨਿਕ ਸਿੱਖਿਆ ਹਾਸਿਲ ਕਰਦਾ ਰਹਿੰਦਾ।

ਰਸਾਇਣਿਕ ਵਿਗਿਆਨ ਉਪਰ ਲਿਖੇ ਪੇਅਰ ਮੈਕਰ ਦੇ ਕੋਸ਼ ਨੂੰ ਪੜ੍ਹ ਕੇ ਉਹ ਇਨ੍ਹਾਂ ਮੋਹਿਤ ਹੋ ਗਿਆ, ਕਿ ਉਸ ਦੀ ਸੋਚ ਰਸਾਇਣ ਵਿਗਿਆਨ ਬਾਰੇ ਜਾਣਨ ਦੇ ਆਦਰਸ਼ਾਂ ਨਾਲ ਭਰ ਗਈ ਸੀ। 18 ਵੀਂ ਸਦੀ ਅੰਦਰ ਮੰਨੇ ਜਾਂਦੇ ਇਕ ਮਹਾਨ ਵਿਦਵਾਨ ਏਟੀਅਨ ਕੰਡੀਲਕ ਨੂੰ ਪੜ੍ਹ ਕੇ ਲੈਵੋਜ਼ੀਅਰ ਬਹੁਤ ਪ੍ਰਭਾਵਿਤ ਹੋਇਆ ਸੀ।

ਵਿਗਿਆਨਿਕ ਯੋਗਦਾਨੀ ਹੋਣ ਦੇ ਨਾਲ ਨਾਲ ਉਹ ਕੁਦਰਤ ਪ੍ਰੇਮੀ ਅਤੇ ਸਮਾਜਿਕ ਵਰਕਰ ਵੀ ਰਿਹਾ---


ਆਮ ਤੌਰ ਤੇ ਲੈਵੋਜ਼ੀਅਰ ਨੂੰ ਵਿਗਿਆਨ ਵਿੱਚ ਪਾਏ ਯੋਗਦਾਨ ਲਈ ਜਾਣਿਆ ਜਾਂਦਾ ਹੈ, ਪਰ ਉਸਨੇ ਆਪਣੀ ਜਿੰਦਗੀ ਦਾ ਇਕ ਮਹੱਤਵਪੂਰਨ ਹਿੱਸਾ ਜਨਤਾ ਨੂੰ ਲਾਭ ਪਹੁੰਚਾਉਣ ਲਈ ਵੀ ਸਮਰਪਿਤ ਕਰ ਦਿੱਤਾ ਸੀ।

ਜਿਵੇਂ, 1766 ਵਿੱਚ ਉਸਨੇ ਸ਼ਹਿਰ ਵਿਚ ਸਟ੍ਰੀਟ ਲਾਈਟਿੰਗ ਦੀਆਂ ਚੱਲ ਰਹੀਆਂ ਸਮੱਸਿਆਂਵਾਂ ਉੱਪਰ ਲੇਖ ਲਿਖਿਆ, ਜਿਸ ਨਾਲ ਇਹ ਕਾਫ਼ੀ ਹੱਦ ਤੱਕ ਹੱਲ ਹੋ ਗਈਆਂ ਸਨ। ਜਿਸ ਦੇ ਸਦਕਾ ਉਸਨੂੰ ਰਾਜੇ ਦੁਆਰਾ ਸੋਨ ਤਗਮਾ ਹਾਸਲ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਜੰਗ ਦੇ ਦੌਰਾਨ ਬਾਰੂਦ ਨਾਲ ਹੋ ਰਹੇ ਹਵਾ ਅੰਦਰ ਪ੍ਰਦੂਸ਼ਣ ਤੋਂ ਸਿਹਤ ਦੇ ਜੋਖਮਾਂ ਦਾ ਅਧਿਐਨ ਕੀਤਾ। ਫਿਰ 1772 ਵਿਚ ਅੱਗ ਲੱਗਣ ਕਾਰਨ ਨੁਕਸਾਨੇ ਗਏ ਹੋਟਲ ਡੀਊ ਹਸਪਤਾਲ਼ ਦੇ ਪੁਨਰ ਨਿਰਮਾਣ ਬਾਰੇ ਲੈਵੋਜ਼ੀਅਰ ਨੇ ਇਕ ਅਧਿਐਨ ਕੀਤਾ, ਕਿ ਕਿਸ ਤਰ੍ਹਾਂ ਇਸ ਨੂੰ ਦੁਬਾਰਾ ਬਣਾਇਆ ਜਾਵੇ।

1780 ਅਤੇ 1791 ਅੰਦਰ ਜੇਲ ਅੰਦਰ ਕੈਦੀਆਂ ਦੇ ਰਹਿਣ ਸਹਿਣ ਦੀਆਂ ਸਥਿਤੀਆਂ ਦੇ ਸੁਧਾਰ ਕਰਨ ਲਈ ਲੈਵੋਜ਼ੀਅਰ ਨੇ ਦੋ ਬਾਰ ਕੋਸ਼ਿਸ ਕੀਤੀ, ਪਰ ਇਸ ਦੇ ਸੁਝਾਵਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਸੀ। ਅਕਾਦਮੀ ਦਾ ਹਿੱਸਾ ਬਣਨ ਤੋਂ ਬਾਅਦ ਵਿਚ ਉਸਨੇ ਇੱਕ ਬਾਰ ਅਪਣਾ ਇਕ ਪ੍ਰੋਜੈਕਟ ਵੀ ਪ੍ਰਸਤੁੱਤ ਕੀਤਾ ਸੀ, ਕਿ ਕਿਸ ਤਰ੍ਹਾਂ ਜਨਤਕ ਸਿਹਤ ਨੂੰ ਬਿਹਤਰ ਬਣਾਇਆ ਜਾਵੇ।

ਅਕੈਡਮੀ ਆਫ਼ ਸਾਇੰਸ ਵਿਚ ਆਰਜ਼ੀ ਨਿ੍ਯੁਕਤੀ ਅਤੇ ਫਰਾਂਸ ਦੇ ਭੂਗੋਲਿਕ ਨਕਸ਼ੇ ਉੱਪਰ ਕੰਮ ਕਰਨਾ--- 

1764 ਵਿਚ ਫਰਾਂਸ ਦੀ ਅਕੈਡਮੀ ਵਿਖੇ ਆਪਣਾ ਇਕ ਪੇਪਰ ਪੜ੍ਹ ਕੇ ਸੁਣਾਇਆ ਸੀ, ਜਿਸ ਵਿਚ ਉਸਨੇ ਜਿਪਸਮ ਦੇ ਰਸਾਇਣਿਕ ਅਤੇ ਸਰੀਰਕ ਗੁਣਾਂ ਨੂੰ ਬਾਰੀਕੀਆਂ ਵਿਚ ਦਰਸਾਇਆ ਸੀ। ਸੰਨ 1768 ਵਿਚ ਲੈਵੋਜ਼ੀਅਰ ਦੀਆਂ ਪ੍ਰਾਪਤੀਆਂ ਨੂੰ ਵੇਖ ਕੇ ਫਰਾਂਸ ਦੀ ਅਕੈਡਮੀ ਆਫ਼ ਸਾਇੰਸ ਵਿਚ ਆਰਜ਼ੀ ਤੌਰ ਤੇ ਨਿਯੁਕਤੀ ਮਿਲ ਗਈ। ਫਿਰ 1769 ਵਿਚ ਉਸਨੇ ਫਰਾਂਸ ਦੇ ਪਹਿਲੇ ਭੂਗੋਲਿਕ ਨਕਸ਼ੇ ਉੱਪਰ ਵੀ ਕੰਮ ਕੀਤਾ।

ਫਰਾਂਸ ਦੀ ਅਕੈਡਮੀ ਵਿਖੇ ਨਿਯੁਕਤੀ ਮਿਲਣ ਤੋਂ ਬਾਅਦ ਲੈਵੋਜ਼ੀਅਰ ਨੇ ਇੱਕ ਖੇਤੀਬੜੀ ਟੈਕਸ ਕੰਪਨੀ ਦਾ ਇਕ ਹਿੱਸਾ ਖਰੀਦ ਲਿਆ। ਅਪਨੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਮਜਬੂਤ ਕੀਤਾ। 1771 ਨੂੰ 28 ਸਾਲ ਦੀ ਉਮਰ ਵਿਚ ਉਸਨੇ 13 ਸਾਲ ਦੀ ਲੜਕੀ ਮੈਰੀ ਐਨ ਪੋਲਜ਼ ਨਾਲ ਵਿਆਹ ਕੀਤਾ। ਇਸਨੇ ਲੈਵੋਜ਼ੀਅਰ ਦੀਆਂ ਵਿਗਿਆਨਿਕ ਖੋਜਾਂ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ। ਮੈਰੀ ਨੇ ਹੀ ਲੈਵੋਜ਼ੀਅਰ ਦੀਆਂ ਖੋਜਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਸੀ।

 ਲੈਵੋਜ਼ੀਅਰ ਦੀਆਂ ਰਸਾਇਣਿਕ ਵਿਗਿਆਨ ਅੰਦਰ ਕਰੀਆਂ ਖੋਜਾਂ ਬਾਰੇ ਜਾਣੋ---


1772 ਦੇ ਅੰਤਲੇ ਸਮੇਂ ਅੰਦਰ ਲੈਵੋਜ਼ੀਅਰ ਮੁੜ ਅਪਣਾ ਧਿਆਨ ਰਸਾਇਣਿਕ ਵਿਗਿਆਨ ਬਾਰੇ ਜਾਣਨ ਲਈ ਮੋੜਿਆ ਬਲਣ ਦੇ ਵਰਤਾਰੇ ਵੱਲ ਮੋੜਿਆ। 20 ਅਕਤੂਬਰ,1772 ਨੂੰ ਬਲਣ ਅਤੇ ਇਸ ਬਾਰੇ ਕੀਤੇ ਆਪਣੇ ਪ੍ਰਯੋਗਾਂ ਦੀ ਜਾਣਕਾਰੀ ਅਕੈਡਮੀ ਆਫ ਸਾਇੰਸ ਨੂੰ ਦਿੱਤੀ। ਸੰਨ 1773 ਵਿਚ ਲੈਵੋਜ਼ੀਅਰ ਨੇ ਨਿਰਧਾਰਿਤ ਹਵਾ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ, ਅਤੇ ਆਪਣੇ ਤੋਂ ਪਹਿਲਾਂ ਹੋਏ ਸਾਰੇ ਪ੍ਰਯੋਗਾਂ ਨੂੰ ਦੁਹਰਾਉਣ ਦਾ ਫੈਸਲਾ ਕੀਤਾ। 1774 ਵਿਚ ਲੈਵੋਜ਼ੀਅਰ ਨੇ ਇਕ ਫਿਜ਼ੀਕਲ ਅੈਂਡ ਕੈਮੀਕਲ ਨਾਮਕ ਇਕ ਕਿਤਾਬ ਪ੍ਰਕਾਸ਼ਿਤ ਕਰਵਾਈ।

ਇਸੇ ਸਾਲ ਦੌਰਾਨ ਲੈਵੋਜ਼ੀਅਰ ਨੇ ਆਪਣੇ ਪ੍ਰਯੋਗਾਂ ਰਾਹੀਂ ਰਸਾਇਣਿਕ ਵਿਗਿਆਨ ਵਿੱਚ ਪਦਾਰਥ ਬਾਰੇ ਚਾਨਣਾ ਪਾਇਆ, ਜੋਕਿ ਰਸਾਇਣਿਕ ਉੱਨਤੀ ਵਿਚ ਇਕ ਮਹੱਤਵਪੂਰਨ ਕਦਮ ਸੀ। ਉਸਨੇ ਦਿਖਾਇਆ ਕਿ, ਜਦ ਕੋਈ ਪਦਾਰਥ ਕਿਸੇ ਰਸਾਇਣਿਕ ਪ੍ਰਤੀਕਿਰਿਆ ਅਧੀਨ ਆਉਂਦਾ ਹੈ ਤਾਂ ਰਸਾਇਣਿਕ ਕਿਰਿਆ ਉਸ ਦੀ ਸਥਿਤੀ ਵਿੱਚ ਜਰੂਰ ਬਦਲਾਵ ਕਰ ਦਿੰਦੀ ਹੈ, ਪਰ ਪਦਾਰਥ ਦਾ ਕੁੱਲ ਪੁੰਜ ਓਹੀ ਰਹੇਗਾ ਜੋ ਕਿ ਰਸਾਇਣਿਕ ਕਿਰਿਆ ਤੋਂ ਪਹਿਲਾਂ ਸੀ। ਇਸ ਤੱਥ ਨੂੰ ਉਸ ਨੇ ਆਪਣੇ ਸੀਲਬੰਦ ਸੀਸ਼ੇ ਵਿਚ ਕੀਤੇ ਪ੍ਰਯੋਗ ਰਾਹੀਂ ਪੇਸ਼ ਕੀਤਾ ਸੀ। ਲੈਵੋਜ਼ੀਅਰ ਦੇ ਇਸ ਤੱਥ ਨੂੰ ਅੰਗਰੇਜ਼ੀ ਵਿਚ ਲਾਅ ਆਫ ਕਨਜ਼ਰਵੇਸ਼ਣ ਆਫ ਮਾਸ ਕਿਹਾ ਜਾਂਦਾ ਹੈ। ਉਸੇ ਸਮੇਂ ਅੰਦਰ ਹੀ ਫਰਾਂਸ ਵਿੱਚ ਇਸ ਨੂੰ ਲਾਅ ਆਫ ਲੈਵੋਜ਼ੀਅਰ ਵਜੋਂ ਸਿਖਾਇਆ ਜਾਣ ਲੱਗਾ ਸੀ। ਲੈਵੋਜ਼ੀਅਰ ਨੇ 1789  ਵਿਚ ਟਰੀਟ ਐਲੀਮੈਂਟੇਅਰ ਨਾਂ ਦੀ ਇਕ ਕਿਤਾਬ ਛਪਵਾਈ ਜਿਸ ਦੇ ਸਿਰਲੇਖ ਵਿਚ ਗਿਆ,

"ਕੁੱਝ ਬਣਾਇਆ ਨਹੀਂ ਗਿਆ, ਕੁਝ ਗੁੰਮ ਨੀ ਹੋਇਆ, ਸਭ ਕੁਝ ਬਦਲਿਆ ਹੋਇਆ ਹੈ"।

ਲੈਵੋਜ਼ੀਅਰ ਵੱਲੋਂ ਡੀਫਲੋ ਜਿਸਟੀਕੇਟਡ ਆਫ ਏਅਰ ਨੂੰ ਆਕਸੀਜ਼ਨ ਅਤੇ ਪਾਣੀ ਨੂੰ ਹਾਈਡ੍ਰੌਇਲੈਕਟ੍ਰਿਕ ਗੈਸ ਦੇ ਆਕਸਾਈਡ ਕਹਿਣਾ (ਭਾਵ ਕਿ ਹਾਈਡਰੋਜਨ)---


ਉਸ ਫਲੋਜਿਸਟਣ ਨਾਂ ਦੀ ਥਿਊਰੀ ਨੂੰ ਪੜ੍ਹਿਆ ਅਤੇ ‌ਸੰਨ 1778 ਵਿਚ ਯੂਨਾਨ ਦੇ ਸ਼ਬਦ ਡੀਫਲੋ ਜਿਸਟਕੇਟਡ ਆਫ ਏਅਰ ਤੋਂ ਆਕਸੀਜ਼ਨ ਨਾਮ ਬਣਾਇਆ। ਉਸ ਨੇ ਜੂਨ 1783 ਵਿਚ ਚਾਰਲਸ ਬਲੈਗਡਨ ਦੀ ਮਦਦ ਨਾਲ ਕੈਵਨਡਿਸ਼ ਪ੍ਰਯੋਗ ਬਾਰੇ ਸਿੱਖਿਆ ਅਤੇ ਇਸੇ ਸਾਲ ਪਾਣੀ ਨੂੰ ਹਾਈਡ੍ਰੌਇਲੈਕਟ੍ਰਿਕ ਗੈਸ ਦੇ ਆਕਸਾਈਡ ਵਜੋਂ ਮਾਨਤਾ ਦਿੱਤੀ। ਭਾਵ ਕਿ ਇੱਕ ਨਵੇਂ ਤੱਤ ਬਾਰੇ ਦੱਸਿਆ ਜਿਸ ਨੂੰ ਉਸਨੇ ਹਾਈਡ੍ਰੋਜਨ ਨਾਂ ਦਿੱਤਾ।

‌ਹਾਲਾਂਕਿ ਤੱਤਾਂ ਨੂੰ ਸਹੀ ਤਰਤੀਬ ਵਿਚ ਲਿਖਣ ਵਾਲਾ (ਪੀਰਿਓਡਿਕ ਟੇਬਲ) ਪਹਿਲਾ ਵਿਗਿਆਨੀ "ਦਮਿੱਤਰੀ ਮੈਂਡਲੀਫ਼" ਹੋਇਆ ਹੈ, ਪਰ ਤੱਤਾਂ ਨੂੰ ਤਰਤੀਬ ਵਿੱਚ ਲਿਖਣ ਦੀ ਸਭ ਤੋਂ ਪਹਿਲੀ ਕੋਸ਼ਿਸ ਲੈਵੋਜ਼ੀਅਰ ਨੇ ਹੀ ਕੀਤੀ ਸੀ।

ਤਾਨਾਸ਼ਾਹੀ ਰਾਜ ਅੰਦਰ 50 ਸਾਲ ਦੀ ਉਮਰ ਵਿਚ ਮਾਰਿਆ ਜਾਣਾ---

ਜਦ ਫਰਾਂਸ ਅਤੇ ਅਮਰੀਕਾ ਨੇ ਮਿਲ ਕੇ ਬ੍ਰਿਟਿਸ਼ ਸਾਮਰਾਜ ਨਾਲ ਲੜਨਾ ਸ਼ੁਰੂ ਕਰ ਦਿੱਤਾ ਸੀ। 1789 ਵਿਚ ਅਮਰੀਕਾ ਨੇ ਸੁਤੰਤਰਤਾ ਹਾਸਿਲ ਕਰ ਲਈ। ਪਰ ਫਰਾਂਸ ਵਿੱਚ ਅਮਰੀਕਾ ਦਾ ਸਾਥ ਦੇਣ ਕਰਕੇ ਉਸ ਸਮੇਂ ਕਾਫ਼ੀ ਹਮਲੇ ਹੋਏ ਸੀ। 8 ਅਗਸਤ, 1793 ਨੂੰ ਅਕੈਡਮੀ ਆਫ ਸਾਇੰਸ ਸਮੇਤ, ਬਹੁਤ ਸਾਰੀਆਂ ਵਿਦਵਾਨ ਸੁਸਾਇਟੀਆਂ ਨੂੰ ਦਬਾ ਦਿੱਤਾ ਗਿਆ।

 24 ਨਵੰਬਰ, 1793 ਨੂੰ ਟੈਕਸ ਨਾ ਭਰਨ ਵਾਲੇ ਕਿਸਾਨਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਲੈਵੋਜ਼ੀਅਰ ਸਮੇਤ ਕਈ ਹੋਰ ਜੋ ਰਸਾਇਣ ਵਿਗਿਆਨ ਤੇ ਕੰਮ ਕਰ ਰਹੇ ਸਨ, ਨੂੰ ਤੰਬਾਕੂ ਵਿਚ ਮਿਲਾਵਟ ਅਤੇ 9 ਹੋਰ ਦੋਸ਼ਾਂ ਤਹਿਤ ਗਿਰਫ਼ਤਾਰ ਕਰ ਲਿਆ ਗਿਆ। ਲੈਵੋਜ਼ੀਅਰ ਨੇ ਆਪਣੇ ਤੇ ਲੱਗੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ। ਲੈਵੋਜ਼ੀਅਰ ਨੇ ਉਸ ਸਮੇਂ ਇਕ ਆਖਰੀ ਅਪੀਲ ਅਦਾਲਤ ਵਿੱਚ ਰੱਖੀ ਸੀ, ਕਿ ਉਹ ਆਪਣੇ ਤਜ਼ਰਬਿਆਂ ਉੱਪਰ ਹਲੇ ਹੋਰ ਪ੍ਰਯੋਗ ਕਰਨਾ ਚਾਹੁੰਦਾ ਹੈ, ਪਰ ਉਸ ਸਮੇਂ ਤਾਨਾਸ਼ਾਹੀ ਹੋਣ ਕਰਕੇ ਇਸ ਦੀ ਇਹ ਅਪੀਲ ਅਸਵੀਕਾਰ ਕਰ ਦਿੱਤਾ ਗਈ। ਲੈਵੋਜ਼ੀਅਰ ਵੱਲੋਂ ਦਿੱਤੇ ਗਏ 27 ਸਹਿ ਬਚਾਓ ਪੱਖਾਂ ਨੂੰ ਨਕਾਰਦਿਆਂ ਇਸ ਨੂੰ 8 ਮਈ, 1794 ਨੂੰ ਮਾਰ ਦਿੱਤਾ ਗਿਆ।

Post a comment

0 Comments